
ਬੁਢਲਾਡਾ ਦਸੰਬਰ (ਸਾਰਾ ਯਹਾਂ/ਮਹਿਤਾ ਅਮਨ) ਦੁਕਾਨਦਾਰ ਦੀ ਮੁਸਤੈਦੀ ਕਾਰਨ ਲੁੱਟ ਦੀ ਘਟਨਾ ਤੋਂ ਬਚਾਅ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਾਲਾ ਰਾਮ ਕਰਿਆਣਾ ਸਟੋਰ ਦੇ ਮਾਲਕ ਜੈਕੀ ਸਿੰਗਲਾ ਨੇ ਦੱਸਿਆ ਕਿ ਉਹ ਹਰ ਰੋਜ ਦੀ ਤਰ੍ਹਾਂ ਦੁਪਿਹਰ ਸਮੇਂ ਆਪਣੀ ਦੁਕਾਨ ਤੇ ਮੌਜੂਦ ਸਨ ਕਿ ਅਚਾਨਕ 2 ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ ਉਨ੍ਹਾਂ ਨੇ ਉਸ ਤੋਂ ਸਿਗਰਟ ਦੀ ਮੰਗ ਕੀਤੀ ਅਤੇ ਬਾਅਦ ਵਿੱਚ ਪਸਤੋਲ ਦਿਖਾ ਕੇ ਪੈਸੇ ਕੱਢਣ ਲਈ ਦਬਾਅ ਬਣਾਇਆ। ਪ੍ਰੰਤੂ ਮੇਰੇ ਵੱਲੋਂ ਇਨਕਾਰ ਕਰ ਦਿੱਤਾ ਅਤੇ ਮੇਰੇ ਨਾਲ ਬਹਿਸਬਾਜੀ ਕਰਨ ਲੱਗੇ। ਜਦੋਂ ਮੈਂ ਬਿਨ੍ਹਾਂ ਕਿਸੇ ਡਰ ਤੋਂ ਕੋਰਾ ਜਵਾਬ ਦੇ ਦਿੱਤਾ ਤਾਂ ਉਹ ਮੌਕੇ ਤੋਂ ਫਰਾਰ ਹੋ ਗਏ ਅਤੇ ਮੈਂ ਕਾਫੀ ਦੂਰ ਤੱਕ ਉਨ੍ਹਾਂ ਦਾ ਪਿੱਛਾ ਕੀਤਾ। ਇਸ ਮੌਕੇ ਥਾਣਾ ਸਿਟੀ ਦੇ ਐਸ.ਐਚ.ਓ. ਸੁਖਜੀਤ ਸਿੰਘ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜਾਂ ਲਿਆ ਅਤੇ ਪੁਲਿਸ ਵੱਲੋਂ ਆਸ ਪਾਸ ਦੇ ਸੀ.ਸੀ.ਟੀ.ਵੀ. ਕੈਮਰਿਆ ਦੀ ਜਾਂਚ ਕੀਤੀ ਗਈ।
