
ਮਾਨਸਾ 25,ਜੂਨ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਦੀ ਮਾਨਸਾ ਕੇਂਦਰੀ ਸਹਿਕਾਰੀ ਬੈਂਕ ਲਿਮ. ਮਾਨਸਾ ਦੀ ਇੰਪਲਾਈਜ ਯੂਨੀਅਨ ਦੀ ਚੋਣ ਬੈਂਕ ਦੇ ਮੁੱਖ ਦਫਤਰ ਦੇ ਨਜਦੀਕ
ਮਿਤੀ 25-06-2021 ਨੂੰ ਰੱਖੀ ਗਈ। ਇਸ ਚੋਣ ਵਿੱਚ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਚੋਣ ਕੀਤੀ ਗਈ। ਯੂਨੀਅਨ
ਪ੍ਰਧਾਨ ਦੇ ਅਹੁਦੇ ਲਈ ਸ੍ਰੀ ਸੁਖਜਿੰਦਰ ਸਿੰਘ ਸਿੱਧੂ, ਬਰਾਂਚ ਫਫੜੇ ਭਾਈਕੇ ਅਤੇ ਜਨਰਲ ਸਕੱਤਰ ਦੇ ਅਹੁਦੇ ਲਈ ਸ੍ਰੀ
ਸੁਰਿੰਦਰਜੀਤ ਸਿੰਘ, ਮੁੱਖ ਦਫਤਰ, ਸੀ.ਸੀ.ਬੀ., ਮਾਨਸਾ ਦੀ ਚੋਣ ਕੀਤੀ ਗਈ।
ਬੈਂਕ ਇੰਪਲਾਈਜ ਯੂਨੀਅਨ ਦੇ ਬਾਕੀ ਅਹੁਦੇਦਾਰਾਂ ਦੀ ਨਿਯੁਕਤੀ ਕਰਨ ਦਾ ਅਧਿਕਾਰ ਪ੍ਰਧਾਨ ਅਤੇ ਜਨਰਲ
ਸਕੱਤਰ ਨੂੰ ਦਿੱਤਾ ਗਿਆ।
