ਮਾਨਸਾ, 27 ਜਨਵਰੀ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਦੀ ਕੈਂਬਰਿਜ ਸਕੂਲ ਮਾਨਸਾ ਦੇ ਪ੍ਰਿੰਸੀਪਲ ਪਰਮੋਦ ਯੋਸਿਫ ਦੀ ਯੋਗ ਅਗਵਾਈ ਹੇਠ 75ਵੇਂ ਗਣਤੰਤਰ ਦਿਹਾੜੇ ਨੂੰ ਸਮਰਪਿਤ ਸਕੂਲ ਵਿੱਚ ਇੱਕ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਵੱਜੋਂ ਪਹੁੰਚੇ ਮਾਨਯੋਗ ਪ੍ਰਿੰਸੀਪਲ ਪਰਮੋਦ ਯੋਸਿਫ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਸਮਾਰੋਹ ਦੌਰਾਨ ਬੱਚਿਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਨੇ ਕਿਹਾ ਕਿ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਭਾਰਤੀ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆਂ ਵਿੱਚ ਸਭ ਤੋਂ ਵੱਡੀ ਜਮੂਹਰੀਅਤ ਹਾਸਲ ਹੋਣ ਦਾ ਮਾਣ ਹਾਸਲ ਹੋਇਆ । ਪਿਆਰੇ ਬੱਚਿਓ ਸਾਨੂੰ ਹਮੇਸ਼ਾ ਉਨ੍ਹਾਂ ਦੇਸ਼ ਭਗਤਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੇ ਆਪਣੀਆਂ ਕੀਮਤੀ ਜਾਨਾਂ ਦੇਸ਼ ਤੋਂ ਕੁਰਬਾਨ ਕਰ ਦਿੱਤੀਆਂ।
ਉਨ੍ਹਾਂ ਕਿਹਾ ਕਿ ਮੈਂ ਅੱਜ ਦੇ ਪਵਿੱਤਰ ਦਿਹਾੜੇ ਮੌਕੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੋਦਕਰ ਦੇ ਵੱਢਮੁੱਲੇ ਯੋਗਦਾਨ ਨੂੰ ਸਿਜ਼ਦਾ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਹ ਦਿਹਾੜਾ ਆਜ਼ਾਦੀ ਘੁਲਾਟੀਆਂ ਅਤੇ ਸੰਵਿਧਾਨ ਰਚੇਤਾ ਵੱਲੋਂ ਭਾਰਤ ਦੇ ਸੁਨਹਿਰੀ ਭਵਿੱਖ ਬਾਰੇ ਲਏ ਸੁਪਨਿਆਂ ਨੂੰ ਸਾਕਾਰ ਕਰਨ ਦੀ ਯਾਦ ਦਿਵਾਉਂਦਾ ਹੈ। ਸਮੂਹ ਅਧਿਆਪਕਾਂ ਨੂੰ ਮੈਂ ਇਹ ਬੇਨਤੀ ਕਰਦਾ ਹਾਂ ਕਿ ਉਹ ਇਨ੍ਹਾਂ ਮਹਾਨ ਯੋਧਿਆਂ ਦੇ ਬਾਰੇ ਬੱਚਿਆਂ ਨੂੰ ਵਿਸ਼ੇਸ਼ ਤੌਰ ਦੱਸਿਆ ਕਰਨ ਤਾਂ ਜੋ ਸਾਡੇ ਦੇਸ਼ ਪ੍ਰਤੀ ਕੁਰਬਾਨੀ ਦੇਣ ਲਈ ਇੱਕ ਜਜ਼ਬਾ ਪੈਦਾ ਕੀਤਾ ਜਾ ਸਕੇ। ਇਸ ਮੌਕੇ ਤੇ ਵੱਖ ਵੱਖ ਕਲਾਸਾਂ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈ ਹੈ ਜੋ ਬਹੁਤ ਹੀ ਸ਼ਲਾਘਾਯੋਗ ਹੈ। ਮੈਂ ਧੰਨਵਾਦ ਕਰਦਾ ਹਾਂ ਖ਼ਾਸ ਕਰਕੇ ਆਰਟ ਅਧਿਆਪਕ ਮੈਡਮ ਸ਼ੀਤਲ ਅਤੇ ਗੁਰਪ੍ਰੀਤ ਸਿੰਘ ਜਿਨ੍ਹਾਂ ਨੇ ਬਹੁਤ ਸੋਹਣੇ ਢੰਗ ਨਾਲ ਸਟੇਜ ਨੂੰ ਆਪਣੇ ਰੰਗਾਂ ਵਿੱਚ ਰੰਗਿਆ ਅਤੇ ਇਸ ਮੌਕੇ ਤੇ ਸਾਡੇ ਸਮਰਪਿਤ ਗਤੀਵਿਧੀ ਅਧਿਆਪਕ ਸ਼੍ਰੀਮਤੀ ਰਾਜੂ ਕੁਮਾਰ, ਸ਼੍ਰੀਮਤੀ ਮਨਜੀਤ ਕੌਰ, ਸ਼੍ਰੀਮਤੀ ਲਵਪ੍ਰੀਤ ਸਿੰਘ, ਸ਼੍ਰੀਮਤੀ ਸੰਦੀਪ ਸਿੰਘ, ਸ਼੍ਰੀਮਤੀ ਕੁਲਵਿੰਦਰ ਕੌਰ, ਸਤੀਸ਼ ਕੁਮਾਰ, ਦੀਪਕ ਕੁਮਾਰ, ਐਮ.ਐਸ. ਰਾਜਵੀਰ ਕੌਰ, ਸ੍ਰੀਮਤੀ ਸਰਬਜੀਤ ਕੌਰ, ਐਮ.ਐਸ. ਗਲੋਰੀਆ ਜੋ ਹਾਜ਼ਰ ਸਨ। ਅੰਤ ਵਿੱਚ ਮੈਂ ਸਮੂਹ ਅਧਿਆਪਕ ਸਟਾਫ਼ ਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਨੂੰ ਕੱਢ ਕੇ ਬੱਚਿਆਂ ਨੂੰ ਤਿਆਰੀਆਂ ਕਰਵਾਈਆਂ ਅਤੇ ਛੋਟੇ ਛੋਟੇ ਬੱਚਿਆਂ ਨੂੰ ਸਟੇਜ ਤੇ ਆਉਣ ਦਾ ਢੰਗ ਸਿਖਾਇਆ। ਇਸ ਸ਼ਾਨਦਾਰ ਗਣਤੰਤਰ ਦਿਵਸ ਪ੍ਰੋਗਰਾਮ ਦਾ ਆਯੋਜਨ ਕਰਨ ਲਈ ਤੁਹਾਡੀ ਸਖ਼ਤ ਮਿਹਨਤ ਅਤੇ ਰਚਨਾਤਮਕਤਾ ਨੇ ਸਾਡੇ ਵਿਦਿਆਰਥੀਆਂ ਲਈ ਸਮਾਗਮ ਨੂੰ ਸੱਚਮੁੱਚ ਖ਼ਾਸ ਬਣਾ ਦਿੱਤਾ ਹੈ। ਸਾਡੇ ਲਈ ਭਰਪੂਰ ਅਨੁਭਵ ਪ੍ਰਦਾਨ ਕਰਨ ਲਈ ਤੁਹਾਡੀ ਵਚਨਬੱਧਤਾ ਲਈ ਧੰਨਵਾਦ।