ਗਣਤੰਤਰ ਦਿਵਸ ਵਾਲੇ ਦਿਨ ਲਾਲ ਕਿਲ੍ਹੇ ‘ਚ ਹੋਈ ਹਿੰਸਾ ਤੋਂ ਬਾਅਦ ਪੰਜਾਬੀ ਅਦਾਕਾਰ ਦੀਪ ਸਿੱਧੂ ‘ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ। ਇਸ ਦਰਮਿਆਨ ਦੀਪ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਇੱਕ ਹੋਰ ਵੀਡੀਓ ਪਾਈ ਹੈ। ਇਸ ਵੀਡੀਓ ‘ਚ ਦੀਪ ਸਿੱਧੂ ਭਾਵੁਕ ਨਜ਼ਰ ਆ ਰਿਹਾ ਹੈ। ਸਿੱਧੂ ਨੇ ਵੀਡੀਓ ਜਾਰੀ ਕਰਕੇ ਦਰਦ ਬਿਆਨ ਕੀਤਾ ਹੈ। ਵੀਡੀਓ ‘ਚ ਉਸ ਨੇ ਕਿਹਾ ਮੈਂ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕੀਤੀ। ਪਰ ਜੱਜ ਉਸ ਨੂੰ ਇਹ ਸਿਲਾ ਮਿਲ ਰਿਹਾ ਹੈ।
ਉਸ ਨੇ ਕਿਹਾ ਅੱਜ ਮੇਰੀ ਰੂਹ ਦੁਖੀ ਹੈ, ਇਸ ਕਰਕੇ ਨਹੀਂ ਕਿ ਸਰਕਾਰਾਂ ਕੀ ਕਹਿ ਰਹੀਆਂ। ਸਗੋਂ ਇਸ ਕਰਕੇ ਉਸ ਲੋਕ ਉਸ ਬਾਰੇ ਕੀ ਕੁਝ ਕਹਿ ਰਹੇ ਹਨ। ਇਸ ਗੱਲ ਨੇ ਮੈਨੂੰ ਦੁਖੀ ਕੀਤਾ ਹੈ। ਉਸ ਨੇ ਕਿਹਾ ਲਾਲ ਕਿਲ੍ਹੇ ‘ਤੇ ਪੰਜ ਲੱਖ ਬੰਦਾ ਮੌਜੂਦ ਸੀ। ਪਰ ਅੱਜ ਸਿਰਫ ਇਕ ਬੰਦੇ ਨੂੰ ਨਿਸ਼ਾਨਾ ਬਣਾਇਆਜਾ ਰਿਹਾ ਹੈ। ਦੀਪ ਸਿੱਧੂ ਨੇ ਕਿਹਾ ਉਹ ਅਨਾਜ ਤੋਂ ਬਿਨ੍ਹਾਂ ਗੁਜ਼ਾਰਾ ਕਰ ਰਿਹਾ ਹੈ। ਉਸ ਨੇ ਕਿਹਾ ਕਿ ਮੇਰੇ ਬਾਪ ਨੂੰ ਬਦਨਾਮ ਕੀਤਾ ਜਾ ਰਿਹਾ ਹੈ।
ਦੀਪ ਸਿੱਧੂ ਨੇ ਵੀਡੀਓ ‘ਚ ਕਿਹਾ ਕਿ ਉਸ ਨੇ ਚੋਣਾਂ ‘ਚ ਸੰਨੀ ਦਿਓਲ ਦਾ ਸਾਥ ਦਿੱਤਾ ਸੀ, ਪਰ ਅੱਜ ਸੰਨੀ ਦਿਓਲ ਨੇ ਵੀ ਉਸ ਦਾ ਸਾਥ ਛੱਡ ਦਿੱਤਾ। ਉਸ ਨੇ ਸਿਰਫ ਸੰਨੀ ਦਿਓਲ ਲਈ ਵੋਟਾਂ ਮੰਗੀਆਂ ਸੀ, ਨਾ ਕੀ ਬੀਜੇਪੀ ਲਈ। ਪਰ ਅੱਜ ਉਸ ਨੂੰ ਬੀਜੇਪੀ, ਆਰਐਸਐਸ ਦਾ ਏਜੰਟ ਕਿਹਾ ਜਾ ਰਿਹਾ ਹੈ, ਉਸ ਨੂੰ ਗੱਦਾਰ ਕਿਹਾ ਜਾ ਰਿਹਾ ਹੈ।