
ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ ) : ਹਰੇ ਰਾਮਾਂ ਹਰੇ ਕ੍ਰਿਸ਼ਨਾ ਵੈਲਫੇਅਰ ਸੁਸਾਇਟੀ ਮਾਨਸਾ ਦੀ ਇਕ ਮੀਟਿੰਗ ਸੰਸਥਾ ਦੇ ਮਹੰਤ ਪੁਨੀਤ ਸ਼ਰਮਾ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਸੰਸਥਾ ਦੀ ਨਵੀਂ ਟੀਮ ਦਾ ਗਠਨ ਕੀਤਾ ਗਿਆ। ਜਿਸ ਵਿਚ ਦੀਪ ਜਿੰਦਲ ਪ੍ਰਧਾਨ, ਬਲਜੀਤ ਕੜਵੱਲ ਚੇਅਰਮੈਨ, ਜੋਨੀ ਸਿੰਗਲਾ ਐਕਟਿੰਗ ਪ੍ਰਧਾਨ, ਅਨੀਸ਼ ਗੋਇਲ ਸਕੱਤਰ ਅਤੇ ਅਰਜਨ ਸਿੰਘ ਕੈਸ਼ੀਅਰ ਚੁਣੇ ਗਏ ਅਤੇ ਫੈਸਲਾ ਕੀਤਾ ਗਿਆ ਕੇ ਨਵੇਂ ਸਾਲ ਦੇ ਸੁੱਭ ਮੌਕੇ ਤੇ ਸੰਸਥਾ ਵੱਲੋਂ ਵਿਸ਼ਾਲ ਭੰਡਾਰਾ ਲਗਾਇਆ ਜਾਵੇਗਾ ਅਤੇ ਲੋਕ ਭਲਾਈ ਦੇ ਕੰਮ ਨਿਰਵਿਘਨ ਜਾਰੀ ਰਹਿਣਗੇ।
