‘ਦਿ ਰੌਇਲ ਗਲੋਬਲ ਸਕੂਲ’ ਵਿਖੇ ਸਿਹਤ ਮੈਡੀਕਲ ਚੈੱਕ-ਅੱਪ ਕੈਂਪ ਲਗਾਇਆ

0
88

ਖਿਆਲਾ 14,ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ) : ‘ਦਿ ਰੌਇਲ ਗਲੋਬਲ ਸਕੂਲ’ ਖਿਆਲਾ ਕਲਾਂ ਜੋ ਕਿ ਮਾਨਸਾ-ਭੀਖੀ ਮੁੱਖ ਮਾਰਗ ਤੇ ਸਥਿਤ ਹੈ, ਵਿਖੇ ਫ਼ਰੀ ਮੈਡੀਕਲ ਚੈੱਕ-ਅੱਪ ਦਾ ਇੱਕ ਰੋਜ਼ਾ ਕੈਂਪ ਅਯੋਜਿਤ ਕੀਤਾ ਗਿਆ । ਜਾਣਕਾਰੀ ਦਿੰਦਿਆਂ ਹੈੱਡ ਮਿਸਟਰੈਸ ਮੈਡਮ ਗੀਤਾ ਨੇਗੀ ਨੇ ਦੱਸਿਆਂ ਕਿ ਕੈਂਪ ਵਿੱਚ ਸਕੂਲ ਦੇ ਸਾਰੇ ਬੱਚਿਆਂ, ਸਕੂਲ ਸਟਾਫ਼ ਅਤੇ ਸਕੂਲ ਕਰਮਚਾਰੀਆਂ ਦਾ ਸਪੈਸ਼ਲੀ ਅੱਖਾਂ, ਦੰਦ, ਕੰਨ ਆਦਿ ਨੂੰ ਲੈ ਕੇ ਚੈੱਕ-ਅੱਪ ਕੀਤਾ ਗਿਆ । ਇਹ ਕੈਂਪ ਆਈ.ਐਮ.ਏ (ਇੰਡੀਅਨ ਮੈਡੀਕਲ ਐਸੋਸੀਏਸ਼ਨ) ਦੀ ਰਹਿਨੁਮਾਈ ਹੇਠ ਸਬੰਧਿਤ ਡਾ. ਸਹਿਬਾਨਾਂ ਦੀ ਟੀਮ ਜਿਲ੍ਹਾ ਪ੍ਰਧਾਨ ਡਾ. ਜਨਕ ਰਾਜ, ਜਨਰਲ ਸਕੱਤਰ ਡਾ. ਸ਼ੇਰਜੰਗ ਸਿੰਘ ਸਿੱਧੂ, ਵਿੱਤ ਸਕੱਤਰ ਡਾ. ਸੁਰੇਸ਼ ਸਿੰਗਲਾ, ਐਮ.ਡੀ ਡਾ. ਸੁਬੋਧ ਗੁਪਤਾ, ਐਮ.ਡੀ. ਡਾ. ਅਨਿਲ ਗਰਗ ਦੇ ਪੂਰਨ ਸਹਿਯੋਗ ਸਦਕਾ ਸਫ਼ਲ ਹੋਇਆ । ਸਕੂਲ ਪ੍ਰਿੰਸੀਪਲ ਸ੍ਰੀ ਸ਼ੇਖਰ ਸੈਣੀ ਜੀ ਨੇ ਡਾ. ਸਹਿਬਾਨਾਂ ਦੀ ਸਮੁੱਚੀ ਟੀਮ ਨੂੰ ਜੀ ਆਇਆ ਕਰਦਿਆਂ ਬੱਚਿਆਂ ਨੂੰ ਚੰਗੀ ਸਿਹਤ ਲਈ ਪ੍ਰੇਰਿਤ ਕੀਤਾ । ਸਕੂਲ ਚੇਅਰਮੈਨ ਸ. ਏਕਮਜੀਤ ਸਿੰਘ ਸੋਹਲ ਜੀ ਨੇ ਇਸ ਸ਼ੁੱਭ ਕਾਰਜ ਦੀ ਸ਼ਲਾਘਾ ਕਰਦਿਆਂ ਡਾ. ਸਹਿਬਾਨਾਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਵਾਈਸ ਪ੍ਰਧਾਨ ਇੰਡੀਅਨ ਐਕਸ ਸਰਵਿਸ ਮੈਨ ਕੈਪਟਨ ਦਰਸ਼ਨ ਸਿੰਘ, ਸਮਾਜ ਸੇਵੀ ਭਰਪੂਰ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਰਹੇ ।

LEAVE A REPLY

Please enter your comment!
Please enter your name here