
ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਦਿੱਲੀ ਵਿੱਚ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ‘ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦੰਗਿਆਂ ਪਿੱਛੇ ਸਿੱਖ ਫੌਰ ਜਸਟਿਸ ਦਾ ਹੱਥ ਹੈ। ਖਾਲਿਸਤਾਨੀ ਦੀਪ ਸਿੱਧੂ ਨੇ ਸਾਜਿਸ਼ ਰਚੀ। ਉਨ੍ਹਾਂ ਕਿਹਾ ਕਿ ਲਾਲ ਕਿਲ੍ਹੇ ‘ਤੇ ਜਿਹੜਾ ਝੰਡਾ ਲਹਿਰਾਇਆ ਗਿਆ ਸੀ ਉਹ ਸਿੱਖ ਝੰਡਾ ਨਹੀਂ ਸੀ। ਸਾਡਾ ਧਾਰਮਿਕ ਝੰਡਾ ਕੇਸਰੀ ਹੈ ਨਾ ਕਿ ਪੀਲਾ।
ਬਿੱਟੂ ਨੇ ਕਿਹਾ ਜਿਨ੍ਹਾਂ ਨੇ ਲਾਲ ਕਿਲ੍ਹੇ ‘ਤੇ ਕਬਜ਼ਾ ਕੀਤਾ ਅਤੇ ਗੜਬੜ ਕੀਤੀ ਉਹ ਖਾਲਿਸਤਾਨੀ ਸੀ। ਕਿਸਾਨ ਅੱਜ ਦੀ ਹਿੰਸਾ ‘ਚ ਸ਼ਾਮਲ ਨਹੀਂ ਸੀ। ਉਨ੍ਹਾਂ ਕਿਹਾ, “ਐਨਆਈਏ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜੋ ਵੀ ਇਸ ਪਿੱਛੇ ਹੈ, ਉਸ ਨੂੰ ਅੱਜ ਰਾਤ ਜੇਲ੍ਹ ਵਿੱਚ ਪਾ ਦੇਣਾ ਚਾਹੀਦਾ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ”।
