ਦਿੱਲੀ ਹਿੰਸਾ ‘ਤੇ ਪਹਿਲੀ ਵਾਰ ਬੋਲੇ ਕੇਜਰੀਵਾਲ, ਕਹੀ ਵੱਡੀ ਗੱਲ

0
134

ਨਵੀਂ ਦਿੱਲੀ  28 ਜਨਵਰੀ (ਸਾਰਾ ਯਹਾਂ /ਬਿਓਰੋ ਰਿਪੋਰਟ): ਰਾਜਧਾਨੀ ਦਿੱਲੀ ’ਚ ਇਸ ਵਾਰ 72ਵੇਂ ਗਣਤੰਤਰ ਦਿਵਸ ਮੌਕੇ ਅੰਦੋਲਨਕਾਰੀ ਕਿਸਾਨਾਂ ਨੇ ਟ੍ਰੈਕਟਰ ਮਾਰਚ ਕੀਤਾ, ਜੋ ਹਿੰਸਕ ਹੋ ਗਿਆ। ਕਿਸਾਨ ਟ੍ਰੈਕਟਰ ਮਾਰਚ ਦੇ ਤੈਅ ਰੂਟ ਦੀ ਥਾਂ ਦਿੱਲੀ ਦੇ ਲਾਲ ਕਿਲੇ ਤੱਕ ਪੁੱਜ ਗਏ। ਇਸ ਘਟਨਾ ਉੱਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪ੍ਰਤੀਕਰਮ ਪਹਿਲੀ ਵਾਰ ਸਾਹਮਣੇ ਆਇਆ ਹੈ।

ਆਮ ਆਦਮੀ ਪਾਰਟੀ ਦੀ ਰਾਸ਼ਟਰੀ ਕੌਂਸਲ ਦੀ ਬੈਠਕ ਵਿੱਚ ਕੀਤੇ ਸੰਬੋਧਨ ’ਚ ਕੇਜਰੀਵਾਲ ਨੇ ਕਿਹਾ ਕਿ 26 ਜਨਵਰੀ ਨੂੰ ਜੋ ਕੁਝ ਵੀ ਹੋਇਆ, ਉਹ ਮੰਦਭਾਗਾ ਸੀ, ਜੋ ਹਿੰਸਾ ਹੋਈ, ਉਹ ਵੀ ਮੰਦਭਾਗੀ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਉੱਤੇ ਐਂਵੇਂ ਝੂਠੇ ਕੇਸ ਪਾਏ ਜਾ ਰਹੇ ਹਨ। ਜੋ ਵੀ ਇਸ ਲਈ ਜ਼ਿੰਮੇਵਾਰ ਹੈ, ਜੋ ਵੀ ਪਾਰਟੀ ਇਸ ਲਈ ਅਸਲ ਵਿੱਚ ਜ਼ਿੰਮੇਵਾਰ ਹੈ, ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।

ਦੱਸ ਦੇਈਏ ਕਿ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਦੇ ਹੱਕ ਵਿੱਚ ਹੈ। ਰਾਸ਼ਟਰੀ ਕੌਂਸਲ ਦੀ ਮੀਟਿੰਗ ਵਿੱਚ ਕਿਸਾਨਾਂ ਦਾ ਜ਼ਿਕਰ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜਕੱਲ੍ਹ ਦੇਸ਼ ਦਾ ਕਿਸਾਨ ਬਹੁਤ ਦੁਖੀ ਹੈ। ਪਿਛਲੇ 70 ਸਾਲਾਂ ਤੋਂ ਸਾਰੀਆਂ ਪਾਰਟੀਆਂ ਨੇ ਮਿਲ ਕੇ ਕਿਸਾਨਾਂ ਨੂੰ ਧੋਖਾ ਦਿੱਤਾ ਹੈ। ਕਦੇ ਆਖਦੇ ਸਨ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨਗੇ ਪਰ ਕਿਸੇ ਨੇ ਕੁਝ ਨਹੀਂ ਕੀਤਾ।

ਕੇਜਰੀਵਾਲ ਨੇ ਅੱਗੇ ਕਿਹਾ ਕਿ ਤਿੰਨੇ ਨਵੇਂ ਖੇਤੀ ਕਾਨੂੰਨ ਕਿਸਾਨਾਂ ਤੋਂ ਉਨ੍ਹਾਂ ਦੀ ਖੇਤੀ ਖੋਹ ਕੇ ਕੁਝ ਪੂੰਜੀਪਤੀਆਂ ਹਵਾਲੇ ਕਰ ਦੇਣਗੇ। ਕੇਜਰੀਵਾਲ ਨੇ ਅਪੀਲ ਕੀਤੀ ਕਿ ਆਮ ਲੋਕਾਂ ਨੂੰ ਮਿਲ ਕੇ ਕਿਸਾਨਾਂ ਦਾ ਅਹਿੰਸਾਪੂਰਵਕ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਗ਼ੈਰ ਸਿਆਸੀ ਢੰਗ ਨਾਲ ਆ ਕੇ ਕਿਸਾਨਾਂ ਦਾ ਸਾਥ ਦੇਣ ਤੇ ਆਪਣਾ ਝੰਡਾ ਡੰਡਾ ਤੇ ਟੋਪੀ ਘਰੇ ਹੀ ਰੱਖ ਕੇ ਆਉਣ।

NO COMMENTS