ਗ੍ਰਹਿ ਮੰਤਰਾਲੇ ਦਾ ਕਿਸਾਨ ਲੀਡਰਾਂ ‘ਤੇ ਐਕਸ਼ਨ, ਕਾਰਨ ਦੱਸੋ ਨੋਟਿਸਾਂ ਤੋਂ ਬਾਅਦ ਲੁੱਕ ਆਊਟ ਨੋਟਿਸ, ਪਾਸਪੋਰਟ ਹੋਣਗੇ ਜਮ੍ਹਾਂ

0
54

ਨਵੀਂ ਦਿੱਲੀ  28 ਜਨਵਰੀ (ਸਾਰਾ ਯਹਾਂ /ਬਿਓਰੋ ਰਿਪੋਰਟ): ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਲੀ ਪੁਲਿਸ ਨੂੰ ਉਨ੍ਹਾਂ ਕਿਸਾਨ ਆਗੂਆਂ ਦੇ ‘ਲੁੱਕਆਊਟ ਨੋਟਿਸ‘ ਜਾਰੀ ਕਰਨ ਦੀ ਹਦਾਇਤ ਦੇ ਦਿੱਤੀ ਹੈ, ਜਿਨ੍ਹਾਂ ਦੇ ਨਾਂ 26 ਜਨਵਰੀ ਦੀ ਕਿਸਾਨ ਪਰੇਡ ’ਚ ਹੋਈ ਹਿੰਸਾ ਦੇ ਸਬੰਧ ਵਿੱਚ ਦਾਇਰ ਹੋਈਆਂ ਐਫ਼ਆਈਆਰਜ਼ ਵਿੱਚ ਹਨ।

ਕਿਸਾਨ ਆਗੂਆਂ ਦੇ ਲੁੱਕ ਆਊਟ ਨੋਟਿਸ ਜਾਰੀ ਕਰਨ ਬਾਰੇ ਫ਼ੈਸਲਾ ਕੇਂਦਰੀ ਗ੍ਰਹਾ ਮੰਤਰਾਲੇ ਦੀ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਲਿਆ ਗਿਆ, ਜਿੱਥੇ ਦਿੱਲੀ ਪੁਲਿਸ ਨੂੰ ਹਦਾਇਤ ਕੀਤੀ ਗਈ ਉਹ ‘ਮੁਲਜ਼ਮ ਕਿਸਾਨ ਆਗੂਆਂ’ ਦੇ ਪਾਸਪੋਰਟ ਆਪਣੇ ਕੋਲ ਜਮ੍ਹਾ ਕਰਵਾ ਲਵੇ।

ਕਿਸਾਨ ਆਗੂਆਂ ਨੂੰ ‘ਕਾਰਨ ਦੱਸੋ’ ਨੋਟਿਸ ਵੀ ਜਾਰੀ ਕਰਦਿਆਂ ਉਨ੍ਹਾਂ ਤੋਂ ਪੁੱਛਿਆ ਗਿਆ ਹੈ ਕਿ ਉਨ੍ਹਾਂ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ, ਸਦੋਂ ਕਿ ਉਨ੍ਹਾਂ ਨੇ ਦਿੱਲੀ ਪੁਲਿਸ ਨਾਲ ਹੋਏ ਸਮਝੋਤੇ ਦੀ ਉਲੰਘਣਾ ਕੀਤੀ ਹੈ। ਕਿਸਾਨ ਆਗੂਆਂ ਨੂੰ ਤਿੰਨ ਦਿਨਾਂ ਵਿੱਚ ਜਵਾਬ ਦੇਣ ਲਈ ਆਖਿਆ ਗਿਆ ਹੈ।

ਦਿੱਲੀ ਪੁਲਿਸ 37 ਕਿਸਾਨ ਆਗੂਆਂ ਵਿਰੁੱਧ ਨੋਟਿਸ ਜਾਰੀ ਕਰਨ ਲਈ ਆਖਿਆ ਗਿਆ ਹੈ; ਜਿਨ੍ਹਾਂ ਵਿੱਚ ਯੋਗੇਂਦਰ ਯਾਦਵ, ਬਲਦੇਵ ਸਿੰਘ ਸਿਰਸਾ, ਦਰਸ਼ਨ ਪਾਲ, ਰਾਕੇਸ਼ ਟਿਕੈਤ, ਮੇਧਾ ਪਾਟਕਰ ਤੇ ਹੋਰ ਆਗੂ ਸ਼ਾਮਲ ਹਨ। ਇਸ ਦੌਰਾਨ ਪੰਜਾਬੀ ਅਦਾਕਾਰ ਤੇ ਗਾਇਕ ਦੀਪ ਸਿੱਧੂ ਤੇ ਗੈਂਗਸਟਰ ਤੋਂ ਸਮਾਜਕ ਕਾਰਕੁੰਨ ਬਣੇ ਲੱਖਾ ਸਿਧਾਣਾ ਦੇ ਨਾਂ ਵੀ ਐਫ਼ਆਈਆਰ ਵਿੱਚ ਸ਼ਾਮਲ ਕਰ ਲਏ ਗਏ ਹਨ।

ਪੁਲਿਸ ਨੇ ਉੱਤਰੀ ਜ਼ਿਲ੍ਹੇ ਦੇ ਕੋਤਵੀ ਪੁਲਿਸ ਥਾਣੇ ’ਚ ਇਸ ਸਬੰਧੀ ਕੇਸ ਦਰਜ ਕੀਤਾ ਹੈ ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਪ੍ਰਾਚੀਨ ਸਮਾਰਕਾਂ ਤੇ ਪੁਰਾਤੱਤਵ ਸਥਾਨਾਂ ਦੇ ਨਾਲ-ਨਾਲ ਹੋਰ ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਇਆ।

LEAVE A REPLY

Please enter your comment!
Please enter your name here