
ਬਰੇਟਾ 28 ਦਸੰਬਰ (ਸਾਰਾ ਯਹਾ /ਰੀਤਵਾਲ) : ਟਿਕਰੀ ਬਾਰਡਰ ਦਿੱਲੀ ਵਿਖੇ ਭਾਗ ਲੈ ਰਹੇ ਪਿੰਡ ਧਰਮਪੁਰਾ ਦੇ
ਇੱਕ ਕਿਸਾਨ ਦੀ ਮੌਤ ਹੋ ਜਾਣ ਦਾ ਸਮਚਾਰ ਹੈ । ਮ੍ਰਿਤਕ ਪਿਆਰਾ ਸਿੰਘ (75) ਦੇ ਭਰਾ
ਵਸਾਵਾ ਸਿੰਘ ਨੇ ਦੱਸਿਆ ਕਿ ਪਿਆਰਾ ਸਿੰਘ ਜੋ ਕਿ ਭਾਰਤੀ ਕਿਸਾਨ ਯੂਨੀਅਨ ਡਕੌਦਾਂ
ਦਾ ਸਰਗਰਮ ਮੈਂਬਰ ਸੀ ਅਤੇ ਪਿਛਲੇ ਇੱਕ ਮਹੀਨੇ ਤੋਂ ਟਿਕਰੀ ਬਾਰਡਰ ਵਿਖੇ ਪਿੰਡ ਦੀ ਸੰਗਤ
ਨਾਲ਼ ਮੌਜੂਦ ਸੀ। ਇਸ ਦੌਰਾਨ ਉਸ ਨੂੰ ਨਮੂਨੀਏ ਦੀ ਸਿਕਾਇਤ ਹੋ ਗਈ । ਗੰਭੀਰ
ਹਾਲਤ ਵਿੱਚ ਪਿਛਲੇ ਦਿਨੀ ਉਸ ਨੂੰ ਪਿੰਡ ਲਿਆਂਦਾ ਗਿਆ । ਜਿੱਥੇ ਇਲਾਜ ਦੌਰਾਨ ਉਸ ਦੀ
ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ
ਦਿਆਲਪੁਰਾ ਨੇ ਮੰਗ ਕੀਤੀ ਕਿ ਪਰਿਵਾਰ ਨੂੰ ਸਰਕਾਰ 10 ਲੱਖ ਰੁਪਏ ਦਾ ਮੁਆਵਜਾ ਅਤੇ
ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਵੇ।
