
ਸਰਦੂਲਗੜ੍ਹ 2 ਫਰਵਰੀ(ਸਾਰਾ ਯਹਾਂ /ਬਲਜੀਤ ਪਾਾਲ)ਸਬ-ਡਵੀਜ਼ਨ ਸਰਦੂਲਗੜ੍ਹ ਦੇ ਪਿੰਡ ਟਿੱਬੀ ਹਰੀ ਸਿੰਘ ਦੇ ਕਿਸਾਨ ਦੀ ਦਿੱਲੀ ਧਰਨੇ ਦੌਰਾਨ ਬਿਮਾਰ ਹੋਣ ਤੋ ਬਆਦ ਹਸਪਤਾਲ ਚ ਇਲਾਜ ਸਮੇਂ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਇਕਾਈ ਪ੍ਰਧਾਨ ਗੁਰਤੇਜ ਸਿੰਘ ਨੇ ਦੱਸਿਆ ਕਿ ਪਿੰਡ ਟਿੱਬੀ ਹਰੀ ਸਿੰਘ ਦਾ ਕਿਸਾਨ ਬੂਟਾ ਸਿੰਘ (70) ਪੁੱਤਰ ਚੱਤਰ ਸਿੰਘ ਜੋ ਬਹੁਤ ਨਿਧਾੜਕ ਅਤੇ ਕਿਸਾਨੀ ਸੰਘਰਸ ਨੂੰ ਸਮਰਪਤ ਕਿਸਾਨ ਆਗੂ ਸੀ। ਪਿਛਲੇ ਕਈ ਸਾਲਾਂ ਤੋਂ ਕਿਸਾਨੀ ਮੰਗਾਂ ਲਈ ਅੱਗਲੀਆਂ ਕਿਤਾਰਾਂ ਚ ਰਹਿਕੇ ਸੰਗਰਸ ਦਾ ਹਿੱਸਾ ਬਣਦਾ ਆ ਰਿਹਾ ਸੀ। ਪਿਛਲੇ ਇੱਕ ਮਹੀਨੇ ਤੋਂ ਦਿੱਲੀ ਟਿੱਕਰੀ ਬਾਰਡਰ ਤੇ ਕਿਸਾਨੀ ਸੰਘਰਸ ਚ ਡਟਿਆ ਹੋਇਆਂ ਸੀ। ਕਿਸਾਨ ਬੂਟਾ ਸਿੰਘ 26 ਜਨਵਰੀ ਨੂੰ ਠੰਡ ਲੱਗਣ ਕਰਕੇ ਬਿਮਾਰ ਹੋ ਗਿਆ ਸੀ।ਜਦ ਉਹ ਮੋਰਚੇ ਚ ਠੀਕ ਨਾ ਹੋਇਆ ਤਾਂ ਪਿੰਡ ਦੇ ਕੁਝ ਸਾਥੀ ਕਿਸਾਨਾਂ ਨੇ ਉਸ ਨੂੰ ਪਿੰਡ ਲਿਆਂਦਾ ਸੀ। ਪਰਿਵਾਰਕ ਮੈਬਰਾਂ ਨੇ ਉਸ ਨੂੰ ਇਲਾਜ ਲਈ ਸਰਦੂਲਗੜ੍ਹ ਦੇ ਇੱਕ ਨਿਜੀ ਹਸਪਤਾਲ ਚ ਭਰਤੀ ਕਰਵਾਇਆ ਸੀ। ਇਲਾਜ ਦੌਰਾਨ ਬੂਟਾ ਸਿੰਘ ਦੀ ਮੌਤ ਹੋ ਗਈ। ਸਮੂਹ ਪਿੰਡ ਵਾਸੀਆਂ ਤੇ ਵੱਖ-ਵੱਖ ਕਿਸਾਨ ਜੱਥੇਬੰਦੀਆ ਦੇ ਆਗੂਆਂ ਤੇ ਵਰਕਰਾਂ ਨੇ ਉਸ ਨੂੰ ਨਮ ਅੱਖਾਂ ਨਾਲ ਅੰਤਮ ਵਿਦਾਇਗੀ ਦਿੱਤੀ। ਉਸ ਦੇ ਜੱਦੀ ਪਿੰਡ ਟਿੱਬੀ ਹਰੀ ਸਿੰਘ (ਮਾਨਸਾ) ਵਿਖੇ ਉਸ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ। ਮ੍ਰਿਤਕ ਕਿਸਾਨ ਦੇ ਇਕ ਲੜਕਾ ਤੇ ਇੱਕ ਲੜਕੀ ਹੈ ਜੋ ਵਿਆਹੇ ਹੋਏ ਹਨ। ਮ੍ਰਿਤਕ ਕਿਸਾਨ ਕੋਲ 4 ਏਕੜ ਜਮੀਨ ਹੈ ਤੇ ਉਸ ਸਿਰ 8 ਲੱਖ ਰੁਪਏ ਦਾ ਕਰਜ਼ਾ ਹੈ। ਕਿਸਾਨ ਆਗੂਆਂ ਤੇ ਪਿੰਡ ਵਾਸੀਆਂ ਨੇ ਸਰਕਾਰ ਤੋ ਮੰਗ ਕੀਤੀ ਹੈ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ।ਉਸ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਅਤੇ ਵਰਕਰ ਤੋਂ ਇਲਾਵਾਂ ਸਮੂਹ ਪਿੰਡ ਵਾਸੀ ਆਦਿ ਹਾਜਰ ਸਨ।
ਕੈਪਸ਼ਨ: ਮ੍ਰਿਤਕ ਕਿਸਾਨ ਬੂਟਾ ਸਿੰਘ ਦੀ ਫਾਇਲ ਫੋਟੋ।
