
ਨਵੀਂ ਦਿੱਲੀ 26, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਅੱਜ ਦੇਸ਼ 72 ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ, ਪਰੇਡ ਤੋਂ ਲੈ ਕੇ ਦਿੱਲੀ ਵਿੱਚ ਕਿਸਾਨ ਟਰੈਕਟਰ ਰੈਲੀ ਕਾਰਨ, ਪੂਰੀ ਦਿੱਲੀ ਵਿੱਚ ਹੱਲ ਚੱਲ ਦਾ ਮਾਹੌਲ ਹੈ।ਰਾਜਧਾਨੀ ਦੀਆਂ ਹੱਦਾਂ ‘ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ ਰੋਕਣ ਲਈ ਕਈ ਥਾਵਾਂ ‘ਤੇ ਆਰਜ਼ੀ ਕੰਧਾਂ ਵੀ ਲਗਾਈਆਂ ਗਈਆਂ ਹਨ।
ਪਰ ਕਿਸਾਨਾਂ ਨੂੰ ਇਹ ਕੰਧਾਂ ਜਾਂ ਬੈਰੀਕੇਡ ਰੋਕ ਨਹੀਂ ਪਾ ਰਹੇ ਹਨ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰਿੰਗ ਰੋਡ ਨੇੜੇ ਦੇ ਬੈਰੀਕੇਡ ਤੋੜਣ ਮਗਰੋਂ ਹੁਣ ਦਿੱਲੀ ਮੇਰਠ ਐਕਸਪ੍ਰੈਸ ਵੇਅ ਤੇ ਪਾਂਡਵ ਨਗਰ ਨੇੜੇ ਵੀ ਕਿਸਾਨਾਂ ਵੱਲੋਂ ਬੈਰੀਕੇਡਿੰਗ ਹੱਟਾ ਦਿੱਤੀ ਗਈ ਹੈ।
