ਦਿੱਲੀ ਦੇ ਕਾਲੇ ਕਾਨੂੰਨਾਂ ਖਿਲਾਫ ਛਿੜੀ ਜੰਗ: ਕੈਪਟਨ

0
29

ਮੋਗਾ 4 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਕਾਂਗਰਸ ਵੱਲੋਂ ਕੇਂਦਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬੇਸ਼ੱਕ ਵਿਰੋਧੀ ਕੈਪਟਨ ‘ਤੇ ਇਲਜ਼ਾਮ ਲਾ ਰਹੇ ਹਨ ਕਿ ਉਨ੍ਹਾਂ ਨੇ ਇਨ੍ਹਾਂ ਆਰਡੀਨੈਂਸਾ ਨੂੰ ਸਮਰਥਨ ਦਿੱਤਾ ਸੀ ਪਰ ਕੈਪਟਨ ਨੇ ਅੱਜ ਕਿਹਾ ਜੋ ਕਾਲੇ ਕਾਨੂੰਨ ਦਿੱਲੀ ਵਾਲੇ ਸਾਡੇ ‘ਤੇ ਥੋਪ ਰਹੇ ਹਨ, ਉਸ ਖਿਲਾਫ ਅਸੀਂ ਜੰਗ ਚੇੜ ਦਿੱਤੀ ਹੈ। ਕਿਸਾਨ ਜਥੇਬੰਦੀਆਂ ਡਟੀਆਂ ਹੋਈਆਂ ਹਨ।

ਕੈਪਟਨ ਨੇ ਕਿਹਾ ਕੇਂਦਰ ਦੀ ਕਿਸਾਨ ਮਾਰੂ ਸੋਚ ਨੂੰ ਸਮਝਣਾ ਚਾਹੀਦਾ ਹੈ। ਜੇਕਰ ਕੋਈ ਵੀ ਸਰਕਾਰ ਇਹ ਜਾਣਦੀ ਹੋਵੇ ਕਿ ਕਿਸਾਨ ਇਸ ਨਾਲ ਡੁੱਬਜੇਗਾ ਤਾਂ ਕੋਈ ਵੀ ਇਹ ਕਦਮ ਨਹੀਂ ਚੁੱਕੇਗਾ ਪਰ ਕੇਂਦਰ ਸਰਕਾਰ ਕਰ ਰਹੀ ਹੈ।

ਉਨ੍ਹਾਂ ਕਿਹਾ ਪਹਿਲਾਂ ਅਸੀਂ ਅਮਰੀਕਾ ਤੋਂ ਮੁਲਕ ਵਾਸੀਆਂ ਨੂੰ ਰੋਟੀ ਖਵਾਉਣ ਲਈ ਉਧਾਰ ਲੈਂਦੇ ਸੀ। ਫਿਰ ਸਾਡੇ ਪੰਜਾਬ ਦੀ ਕਿਸਾਨੀ ਨੇ ਬੀੜਾ ਚੁੱਕਿਆ। ਅਸੀਂ ਤਾਂ ਝੋਨਾ ਖਾਣਾ ਵੀ ਨਹੀਂ ਕਦੇ-ਕਦੇ ਖੀਰ ਖਾਂਦੇ ਸੀ। ਅਸੀਂ ਫਿਰ ਵੀ ਚਾਰ ਸਾਲਾਂ ‘ਚ ਉਹ ਚੌਲ ਪੈਦਾ ਕਰਕੇ ਪੂਰੇ ਹਿੰਦੋਸਤਾਨ ਨੂੰ ਭੇਜੇ ਤੇ ਅੱਜ ਉਨ੍ਹਾਂ ਕਿਸਾਨਾਂ ਦਾ ਤੁਸੀਂ ਇਹ ਹਾਲ ਬਣਾ ਰਹੇ ਹੋ। ਅਸੀਂ ਦੋ ਫੀਸਦ ਹਾਂ ਪਰ ਪੰਜਾਬ ਦੇਸ਼ ਦਾ 50 ਫੀਸਦ ਭੰਡਾਰ ਅੰਨ ਨਾਲ।

ਕੈਪਟਨ ਨੇ ਕਿਹਾ ਜੋ ਪਾਰਲੀਮੈਂਟ ਨੇ ਕਾਨੂੰਨ ਪਾਸ ਕੀਤੇ ਜਦੋਂ ਤਕ ਉਹ ਬਦਲਣਗੇ ਨਹੀਂ ਉਦੋਂ ਤਕ ਕੋਈ ਫਾਇਦਾ ਨਹੀਂ। ਹੁਣ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਅਕਾਲੀ ਦਲ ‘ਤੇ ਬੋਲਦਿਆਂ ਕਿਹਾ ਹਰਸਮਿਰਤ ਨੇ ਆਰਡੀਨੈਂਸ ਪਾਸ ਕਰਨ ਵੇਲੇ ਉਨ੍ਹਾਂ ਦਾ ਸਾਥ ਦਿੱਤਾ ਤੇ ਅੱਜ ਕੁਝ ਹੋਰ ਬੋਲਦੇ ਹਨ।

LEAVE A REPLY

Please enter your comment!
Please enter your name here