
ਨਵੀਂ ਦਿੱਲੀ 12 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਦਿੱਲੀ ‘ਚ ਸਰਦੀ ਦੇ ਮੌਸਮ ਦੀ ਦਸਤਕ ਦੇ ਨਾਲ ਹੀ ਹਵਾ ਪ੍ਰਦੂਸ਼ਣ ਵੀ ਵਧਣ ਲੱਗਾ ਹੈ। ਏਜੰਸੀ ਸਫਰ ਦੇ ਮੁਤਾਬਕ ਅੱਜ ਏਕਿਊਆਈ ਮੱਧਮ ਸ਼੍ਰੇਣੀ ‘ਚ ਪਹੁੰਚ ਸਕਦਾ ਹੈ। ਦਿੱਲੀ ‘ਚ ਅੱਜ ਸਵੇਰ ਹਵਾ ‘ਚ PM 2.5 AQI 283 ਅਤੇ PM 10-370 ਰਿਹਾ।
ਦਿੱਲੀ ਦੀ ਏਅਰ ਕੁਆਲਿਟੀ ਐਤਵਾਰ ਸਵੇਰ ਖਰਾਬ ਸ਼੍ਰੇਣੀ ‘ਚ ਰਹੀ। ਜਹਾਂਗੀਰਪੁਰੀ ਦਾ ਸੂਚਕਅੰਕ 283 ਰਿਹਾ, ਜੋ ਪੂਰੀ ਦਿੱਲੀ’ ਚ ਪ੍ਰਦੂਸ਼ਣ ਦਾ ਪੱਧਰ ਸਭ ਤੋਂ ਵੱਧ ਰਿਹਾ। ਸਫਰ ਮੁਤਾਬਕ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ‘ਚ ਪਰਾਲੀ ਸਾੜੇ ਜਾਣ ਕਾਰਨ ਐਤਵਾਰ ਦਿੱਲੀ ਦਾ ਹਵਾ ਪ੍ਰਦੂਸ਼ਣ ਵਧਿਆ।

ਹਾਲਾਂਕਿ ਹੁਣ ਹਵਾ ਦਾ ਰੁਖ ਪੂਰਬ ਵੱਲ ਹੋਵੇਗਾ ਤੇ ਪਰਾਲੀ ਸਾੜਨ ਦਾ ਪ੍ਰਭਾਵ ਘੱਟ ਜਾਵੇਗਾ। ਜਿਸ ਨਾਲ ਦਿੱਲੀ ਐਨਸੀਆਰ ਦੀ ਹਵਾ ‘ ਥੋੜਾ ਸੁਧਾਰ ਹੋਵੇਗਾ। ਇਸ ਦੇ ਨਾਲ ਹੀ ਦਿੱਲੀ ‘ ਸਾਰੇ ਇਲੈਕਟ੍ਰੌਨਿਕ ਵਾਹਨਾਂ ਨੂੰ ਰੋਡ ਟੈਕਸ ਤੋਂ ਛੋਟ ਮਿਲੇਗੀ।
