
ਚੰਡੀਗੜ੍ਹ 18,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼):: ਦਿੱਲੀ ਤੇ ਪੰਜਾਬ ਫਤਹਿ ਕਰਨ ਮਗਰੋਂ ਆਮ ਆਦਮੀ ਪਾਰਟੀ ਦਾ ਅਗਲਾ ਨਿਸ਼ਾਨਾ ਹਰਿਆਣਾ ਹੈ। ਪੰਜਾਬ ਵਿੱਚ ਜਿੱਤ ਮਗਰੋਂ ‘ਆਪ’ ਨੇ ਹਰਿਆਣਾ ਵਿੱਚ ਸਰਗਰਮੀ ਵਧਾ ਦਿੱਤੀ ਹੈ। ਇਸ ਲਈ ਹਰਿਆਣਾ ਵਿੱਚ ਸੱਤਾਧਾਰੀ ਬੀਜੇਪੀ ਅੰਦਰ ਵੀ ਘਬਰਾਹਟ ਵਧ ਗਈ ਹੈ। ਇਸ ਲਈ ਭਾਰਤੀ ਜਨਤਾ ਨੇ ਆਮ ਆਦਮੀ ਪਾਰਟੀ ਨੂੰ ਘੇਰਨ ਦੀ ਪਲਾਨਿੰਗ ਬਣਾ ਲਈ ਹੈ। ‘ਆਪ’ ਨੂੰ ਬੀਜੇਪੀ ਉਨ੍ਹਾਂ ਮੁੱਦਿਆਂ ਉੱਪਰ ਘੇਰਨ ਜਾ ਰਹੀ ਹੈ ਜਿਹੜੇ ਤਿੰਨੇ ਸੂਬਿਆਂ ਨਾਲ ਜੁੜੇ ਹੋਏ ਹਨ।
ਭਗਵੰਤ ਮਾਨ ਦੀ ਕੈਬਨਿਟ ‘ਚ ਹੋ ਸਕਦੇ ਇਹ 9 ਰਤਨ, ਕੱਲ੍ਹ 10 ਮੰਤਰੀ ਚੁੱਕਣਗੇ ਸਹੁੰ, 7 ਬਾਅਦ ‘ਚ ਬਣਾਏ ਜਾਣਗੇ
ਇਸ ਦੀ ਪਹਿਲ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਤਲੁਜ-ਯਮੁਨਾ ਲਿੰਕ (ਐਸਵਾਈਐਲ) ਨਹਿਰ ਦਾ ਉਠਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਨਵੀਂ ਸਰਕਾਰ ਬਣਨ ਨਾਲ ਹੁਣ ਪੰਜਾਬ ਦੀ ਦੋਹਰੀ ਜਵਾਬਦੇਹੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਤੋਂ ਪਾਣੀ ਲੈਣਾ ਚਾਹੁੰਦੇ ਹਨ ਤੇ ਦਿੱਲੀ ਨੂੰ ਪਾਣੀ ਦੇਣਾ ਚਾਹੁੰਦੇ ਹਨ। ਦੋਵਾਂ ਸੂਬਿਆਂ ਵਿੱਚ ਇੱਕੋ ਪਾਰਟੀ ਦੀ ਸਰਕਾਰ ਹੋਣ ਕਰਕੇ ਐਸਵਾਈਐਲ ਬਾਰੇ ‘ਆਪ’ ਦੀ ਜਵਾਬਦੇਹੀ ਵਧ ਗਈ ਹੈ ਤੇ ਇਸ ਨੂੰ ਜਲਦ ਐਸਵਾਈਐਲ ਬਾਰੇ ਸੋਚਣਾ ਚਾਹੀਦਾ ਹੈ।
ਖੱਟਰ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਮਾਡਲ ਨੂੰ ਪੰਜਾਬ ਤੇ ਹੋਰਨਾਂ ਸੂਬਿਆਂ ਵਿੱਚ ਲਾਗੂ ਕਰਨ ਦੀਆਂ ਗੱਲਾਂ ਕਰ ਰਹੇ ਹਨ ਪਰ ਦਿੱਲੀ ਮਾਡਲ ਦਾ ਮੁਕਾਬਲਾ ਹਰਿਆਣਾ ਨਾਲ ਨਹੀਂ ਕੀਤਾ ਜਾ ਸਕਦਾ। ਦਿੱਲੀ ਵਿੱਚ 1100 ਸਰਕਾਰੀ ਸਕੂਲ ਹਨ, ਜਦੋਂਕਿ ਹਰਿਆਣਾ ਵਿੱਚ 15 ਹਜ਼ਾਰ ਸਰਕਾਰੀ ਸਕੂਲ ਹਨ।
ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਖੇਤੀ ਹੇਠ ਰਕਬਾ ਹਰਿਆਣਾ ਮੁਕਾਬਲੇ ਬਹੁਤ ਘੱਟ ਹੈ ਕਿਉਂਕਿ ਹਰਿਆਣਾ ਵਿੱਚ 80 ਲੱਖ ਏਕੜ ਜ਼ਖਮੀ ਖੇਤੀ ਅਧੀਨ ਹੈ। ਇਸੇ ਤਰ੍ਹਾਂ ਹੋਰਨਾਂ ਖੇਤਰਾਂ ਵਿੱਚ ਵੀ ਅਜਿਹੇ ਹਾਲਾਤ ਹੀ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦਾ ਮੁਕਾਬਲਾ ਪੰਜਾਬ ਨਾਲ ਜ਼ਰੂਰ ਕੀਤਾ ਜਾ ਸਕਦਾ ਹੈ।
