
ਬੋਹਾ 25 ਨਵੰਬਰ (ਸਾਰਾ ਯਹਾ/ਅਮਨ ਮਹਿਤਾ): ਕਿਸਾਨ ਵਿਰੋਧੀ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਦੇਸ਼ ਵਿਆਪੀ ਦਿੱਲੀ ਚਲੋ ਅੰਦੋਲਨ ਦੇ ਤਹਿਤ ਬੋਹਾ ਦੀ ਅਨਾਜ ਮੰਡੀ ਚੋਂ ਕੱਲ੍ਹ ਰਵਾਨਾ ਹੋਣਗੇ ਹਜ਼ਾਰਾਂ ਦੀ ਤਦਾਦ ਵਿੱਚ ਕਿਸਾਨ। ਇਸ ਮੋਕੇ ਕਿਸਾਨਾ ਵਲੋ ਲੰਗਰ ਰਾਸ਼ਨ ਤੇ ਟੈਂਟਾਂ ਦਾ ਸਾਮਾਨ ਨਾਲ ਲਿਜਾਣ ਲਈ ਤਿਆਰ ਕਰ ਲਿਆ ਗਿਆ ਹੈ।ਇਸ ਸਬੰਧੀ ਜਿਥੇ ਕਿਸਾਨ ਜਥੇਬੰਦੀਆਂ

ਵੱਲੋਂ 26, 27 ਨਵੰਬਰ ਦਿੱਲੀ ਚਲੋ ਪ੍ਰੋਗਰਾਮ ਨੂੰ ਅੰਤਿਮ ਛੋਹਾਂ ਦਿੰਦਿਆਂ ਪ੍ਰਬੰਧ ਮੁਕੰਮਲ ਕਰ ਲਏ ਗਏ ਉਥੇ ਪੰਜਾਬ ਨਾਲ ਲੱਗਦੇ ਬਾਹਮਣਵਾਲਾ ਬਾਰਡਰ ਤੇ ਹਰਿਆਣਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਵੱਡੀ ਪੱਧਰ ਤੇ ਨਾਕਾਬੰਦੀ ਕਰਦਿਆ ਭਾਰੀ ਪੁਲਿਸ ਫੋਰਸ ਤੈਨਾਤ ਕਰ ਦਿੱਤੀ ਗਈ ਹੈ। ਜਿਥੇ ਫਤਿਹਾਬਾਦ ਦੇ ਡੀਸੀ ਅਤੇ ਐਸਐਸਪੀ ਵੱਲੋਂ ਮੌਕੇ ਤੇ ਜਾਇਜ਼ਾ ਲਿਆ ਗਿਆ।
