
ਸਰਦੂਲਗੜ੍ਹ28 ਨਵੰਬਰ (ਸਾਰਾ ਯਹਾ /ਬਲਜੀਤ ਪਾਲ/):
ਕਿਸਾਨ ਜੱਥੇਬੰਦੀਆ ਦੇ ਦਿੱਲੀ ਚਲੋ ਦੇ ਸੱਦੇ ਤੇ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਚੋ ਪਿਛਲੇ ਦਿਨੀ ਸੜਕ ਹਾਦਸੇ ਦੌਰਾਨ ਪਿੰਡ ਖਿਆਲੀ ਚਹਿਲਾਵਾਲੀ ਦੇ ਇੱਕ ਵਿਅਕਤੀ ਧੰਨ ਸਿੰਘ ਦੀ ਮੌਤ ਹੋ ਗਈ ਸੀ। ਜਿਸ ਦਾ ਪਿੰਡ ਖਿਆਲੀ ਚਹਿਲਾਵਾਲੀ ਵਿਖੇ ਸਸਕਾਰ ਕਰ ਦਿੱਤਾ ਗਿਆ। ਜਿੱਥੇ ਮ੍ਰਿਤਕ ਦੇ ਪਰਿਵਾਰ ਨਾਲ ਵੱਖ-ਵੱਖ ਆਗੂਆਂ ਵੱਲੋ ਦੁੱਖ ਪ੍ਰਗਟਾਇਆ ਜਾ ਰਿਹਾ ਹੈ ਉੱਥੇ ਹੀ ਸਿੱਖੀ ਅਵੇਅਰਨੈਸ ਫਾਉਡੇਸਨ ਇੰਟਰਨੈਸ਼ਨਲ ਵਲੋ ਹਰਜਿੰਦਰ ਸਿੰਘ ਅਤੇ ਅਮਰ ਸਿੰਘ ਲੁਧਿਆਣਾ ਵਲੋਂ ਪਿੰਡ ਖਿਆਲੀ ਚਹਿਲਾਂ ਵਾਲੀ ਵਿਖੇ ਪਹੁੰਚ ਕੇ ਭਾਈ ਧੰਨਾ ਸਿੰਘ ਖਾਲਸਾ ਦੀ ਵਿਧਵਾ ਮਨਜੀਤ ਕੌਰ ਅਤੇ ਉਸ ਦੇ ਬਚਿਆਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਪਰਿਵਾਰ ਨੂੰ ਇੱਕ ਲੱਖ ਰੁਪਏ ਦੀ ਨਕਦ ਆਰਥਿਕ ਮਦਦ ਕੀਤੀ ਅਤੇ ਬਚਿਆਂ ਦੀ ਪੜ੍ਹਾਈ ਦਾ ਸਾਰਾ ਖਰਚਾ ਦੇਣ ਦਾ ਵਿਸਵਾਸ ਦੁਆਇਆ। ਫਾਉਡੇਸਨ ਵੱਲੋ ਕੀਤੇ ਇਸ ਕਾਰਜ ਕਰਕੇ ਸਮੂਹ ਪਿੰਡ ਵਾਸੀਆਂ ਅਤੇ ਪਰਿਵਾਰ ਨੇ ਫਾਉਡੇਸਨ ਦਾ ਧੰਨਵਾਦ ਕੀਤਾ।ਜਿੰਨ੍ਹਾਂ ਇਸ ਦੁੱਖ ਦੀ ਘੜੀ ਚ ਇਸ ਲੋੜਬੰਦ ਪਰਿਵਾਰ ਦੀ ਬਾਂਹ ਫੜੀ। ਇਸ ਮੌਕੇ ਹੁਸਿਆਰ ਸਿੰਘ ਝੰਡਾ ਕਲਾਂ , ਸਾਗਰ ਸਿੰਘ ਝੁਨੀਰ ,ਲੈਕਚਰਾਰ ਗੁਰਪਾਲ ਸਿੰਘ ਚਹਿਲ, ਮਾਸਟਰ ਹਰਬੰਤ ਸਿੰਘ, ਮੁਖਤਿਆਰ ਸਿੰਘ ਅਤੇ ਡਾਕਟਰ ਜਗਸੀਰ ਸਿੰਘ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
