ਦਿੱਲੀ ‘ਚ ਸਿਨੇਮਾ ਹਾਲ ਖੁੱਲ੍ਹਣਗੇ ਜਾਂ ਨਹੀਂ? ਅਰਵਿੰਦ ਕੇਜਰੀਵਾਲ ਨੇ ਕੀਤਾ ਇਹ ਐਲਾਨ

0
56

ਨਵੀਂ ਦਿੱਲੀ 8 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਮੁੱਖ ਮੰਤਰੀ ਕੇਜਰੀਵਾਲ ਨੇ ਘੋਸ਼ਣਾ ਕੀਤੀ ਹੈ ਕਿ ਹੁਣ ਦਿੱਲੀ ਦੇ ਸਾਰੇ ਹਫਤਾਵਾਰ ਬਾਜ਼ਾਰ ਖੁੱਲ੍ਹੇ ਹੋਣਗੇ। ਤਾਲਾਬੰਦੀ ਤੋਂ ਬਾਅਦ ਹਫਤਾਵਾਰੀ ਬਾਜ਼ਾਰਾਂ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਅਤੇ ਉਸ ਤੋਂ ਬਾਅਦ ਸੀਮਿਤ ਗਿਣਤੀ ਵਿੱਚ ਹਫਤਾਵਾਰੀ ਬਾਜ਼ਾਰਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਸੀ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ, ਹੁਣ ਦਿੱਲੀ ਦੇ ਸਾਰੇ ਹਫਤਾਵਾਰ ਬਾਜ਼ਾਰ ਖੁੱਲ੍ਹ ਜਾਣਗੇ। ਹੁਣ ਤੱਕ ਪ੍ਰਤੀ ਜ਼ੋਨ ‘ਚ ਸਿਰਫ 2 ਬਾਜ਼ਾਰਾਂ ਦੀ ਆਗਿਆ ਸੀ।”

ਕੇਜਰੀਵਾਲ ਨੇ ਕਿਹਾ, “ਗਰੀਬ ਲੋਕਾਂ ਨੂੰ ਇਸ ਤੋਂ ਕਾਫ਼ੀ ਰਾਹਤ ਮਿਲੇਗੀ। 15 ਅਕਤੂਬਰ ਤੋਂ ਦਿੱਲੀ ਦੇ ਸਿਨੇਮਾ ਹਾਲ ਵੀ ਖੋਲ੍ਹੇ ਜਾਣਗੇ। ਉਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਜਾਰੀ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਪਏਗਾ। ”

LEAVE A REPLY

Please enter your comment!
Please enter your name here