ਦਿੱਲੀ ‘ਚ ਗ੍ਰਿਫਤਾਰੀਆਂ ਦੇਣਗੇ ਪੰਜਾਬ ਦੇ ਜੱਥੇ, ਅਕਾਲੀ ਦਲ ਮਾਨ ਵੱਲੋਂ ਪਹਿਲਾਂ ਜੱਥਾ ਰਵਾਨਾ

0
49

ਅੰਮ੍ਰਿਤਸਰ 23,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਦਿੱਲੀ ਵਿੱਚ ਗ੍ਰਿਫਤਾਰ ਹੋਏ ਪੰਜਾਬ ਦੇ ਨੌਜਵਾਨਾਂ ਦੀ ਰਿਹਾਈ ਲਈ ਇੱਕ ਪਾਸੇ ਜਿੱਥੇ ਪੂਰੇ ਪੰਜਾਬ ‘ਚ ਰੋਸ ਪ੍ਰਦਰਸ਼ਨ ਹੋ ਰਹੇ ਹਨ, ਉੱਥੇ ਹੀ ਇਸੇ ਮੰਗ ਤਹਿਤ ਹੁਣ ਗ੍ਰਿਫਤਾਰੀ ਦੇਣ ਲਈ ਪੰਜਾਬ ਤੋਂ ਜਥੇ ਦਿੱਲੀ ਰਵਾਨਾ ਹੋਣੇ ਸ਼ੁਰੂ ਹੋ ਗਏ ਹਨ।

ਦਿੱਲੀ 'ਚ ਗ੍ਰਿਫਤਾਰੀਆਂ ਦੇਣਗੇ ਪੰਜਾਬ ਦੇ ਜੱਥੇ, ਅਕਾਲੀ ਦਲ ਮਾਨ ਵੱਲੋਂ ਪਹਿਲਾਂ ਜੱਥਾ  ਰਵਾਨਾ | Punjab Action to release farmers who are arrete on 26 January

ਅੱਜ ਸ਼੍ਰੋਮਣੀ ਅਕਾਲੀ ਦਲ (ਅ) ਦਾ ਜੱਥਾ ਸੀਨੀਅਰ ਮੀਤ ਪ੍ਰਧਾਨ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ‘ਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਦਿੱਲੀ ਰਵਾਨਾ ਹੋਇਆ। ਅਰਦਾਸ ਮੌਕੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਪੁੱਜੇ।

ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬੀ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰੇ, ਨਹੀਂ ਤਾਂ ਇਸੇ ਤਰ੍ਹਾਂ ਜੱਥੇ ਦਿੱਲੀ ਰਵਾਨਾ ਹੋਣਗੇ ਤੇ ਗ੍ਰਿਫਤਾਰੀਆਂ ਦੇਣਗੇ। ਅਗਲਾ ਜੱਥਾ ਤਲਵੰਡੀ ਸਾਬੋ ਬੀਬੀਆਂ ਦਾ ਗ੍ਰਿਫਤਾਰੀ ਲਈ ਰਵਾਨਾ ਹੋਵੇਗਾ।

LEAVE A REPLY

Please enter your comment!
Please enter your name here