
ਨਵੀਂ ਦਿੱਲੀ (ਸਾਰਾ ਯਹਾਂ /ਬਿਓਰੋ ਰਿਪੋਰਟ): ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਨਾਮਜ਼ਦਗੀਆਂ ਭਲਕੇ ਤੋਂ ਭਰੀਆਂ ਜਾਣਗੀਆਂ, ਜਦਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਤਰੀਕ ਅਪ੍ਰੈਲ 7 ਅੰਤਮ ਹੋਵੇਗੀ। ਦੱਸ ਦੇਈਏ ਕਿ ਵੋਟਿੰਗ 25 ਅਪ੍ਰੈਲ ਨੂੰ ਹੋਵੇਗੀ ਅਤੇ ਨਤੀਜਾ 28 ਅਪ੍ਰੈਲ ਨੂੰ ਐਲਾਨਿਆ ਜਾਵੇਗਾ।
