
ਮਾਨਸਾ 28 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਦੇਸ਼ ਅੰਦਰ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਲੇ ਤਿੰਨ ਕਨੂੰਨਾਂ ਨੂੰ ਵਾਪਸ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਸ਼ਮੂਲੀਅਤ ਕਰਨ ਲਈ ਮਾਨਸਾ ਤੋਂ ਗਈ ਹੋਈ ਮਲਕੀਤ ਕੌਰ ਪਤਨੀ ਦਲ ਸਿੰਘ ਵਾਰਡ ਨੰਬਰ ਸੱਤ ਦੀ ਰਸਤੇ ਵਿੱਚ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ । ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਇਸ ਮਾਤਾ ਸਿਰ ਕਾਫੀ ਕਰਜ਼ਾ ਸੀ ਜਿਸ ਦੇ ਘਰ ਦੀ ਕੁਝ ਸਮਾਂ ਪਹਿਲਾਂ ਘੁਰਕੀ ਵੀ ਆਈ ਸੀ ਜੋ ਜਥੇਬੰਦੀ ਵੱਲੋਂ ਰਕਵਾਈ ਗਈ ਸੀ । ਕਿਸਾਨ ਸੰਘਰਸ਼ ਦੌਰਾਨ ਜਿੱਥੇ ਬਹੁਤ ਸਾਰੇ ਕਿਸਾਨ ਮਜ਼ਦੂਰ ਸ਼ਹੀਦ ਹੋਏ ਹਨ ਉਥੇ ਮਾਤਾ ਮਲਕੀਤ ਕੌਰ ਸ਼ਹੀਦ ਹੋਈ ਹੈ। ਇਸ ਲਈ ਇਸਦੇ ਪਰਿਵਾਰ ਉੱਪਰ ਸਾਰਾ ਚਡ਼੍ਹਿਆ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਪਰਿਵਾਰਕ ਮੈਂਬਰ ਨੂੰ ਨੌਕਰੀ ਅਤੇ ਮੁਆਵਜ਼ੇ ਦੀ ਜਥੇਬੰਦੀ ਮੰਗ ਕਰਦੀ ਹੈ । ਕਾਮਰੇਡ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਜਿੱਥੇ ਬਹੁਤ ਵੱਡੀ ਗਿਣਤੀ ਵਿਚ ਕਿਸਾਨ ਵੀਰ ਰੋਜ਼ਾਨਾ ਦਿੱਲੀ ਜਾ ਰਹੇ ਹਨ ਉੱਥੇ ਹੀ ਮਜ਼ਦੂਰ ਮੁਕਤੀ ਮੋਰਚਾ ਨਾਲ ਜੁੜੇ ਹਜ਼ਾਰਾਂ ਹੀ ਵਰਕਰ ਲਗਾਤਾਰ ਧਰਨੇ ਵਿੱਚ ਸ਼ਮੂਲੀਅਤ ਕਰਕੇ ਆਪਣੀ ਹਾਜ਼ਰੀ ਲਗਵਾ ਰਹੇ ਹਨ। ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ। ਮਜ਼ਦੂਰ ਮੁਕਤੀ ਮੋਰਚਾ ਇਸ ਸੰਘਰਸ਼ ਵਿਚ ਪੂਰੀ ਤਰ੍ਹਾਂ ਸ਼ਮੂਲੀਅਤ ਕਰਦਾ ਰਹੇਗਾ ਜਥੇਬੰਦੀ ਦੇ ਹਜ਼ਾਰਾਂ ਵਰਕਰ ਜਿੱਥੇ ਦਿੱਲੀ ਧਰਨੇ ਵਿਚ ਡਟੇ ਹੋਏ ਹਨ ਉੱਥੇ ਹੀ ਰੋਜ਼ਾਨਾ ਹੋਰ ਵੀ ਬਹੁਤ ਸਾਰੇ ਵਰਕਰ ਦਿੱਲੀ ਸੰਘਰਸ਼ ਵਿਚ ਹਾਜ਼ਰੀਆਂ ਲਵਾ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦ ਮਲਕੀਤ ਕੌਰ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਜ਼ਰੂਰ ਦਿੱਤਾ ਜਾਵੇ
