‘ਦਿੱਤਾ ਕੀ ਸਿਲਾ’ ਕਵਿਤਾ

0
51

“ਦਿੱਤਾ ਕੀ ਸਿਲਾ”
ਤੇਰੀ ਦੁਖੀ ਮਾਂ, ਤੇਰੇ ਅੱਗੇ ਹੱਥ ਜੋੜਦੀਪੈਂਦਾ ਕਿਉਂ ਕੁਰਾਹੇ, ਤੈਨੂੰ ਵਾਰੋ-ਵਾਰੀ ਮੋੜਦੀਬੋਲਦਾ ਤੂੰ ਚੱਕ ਉੱਤੇ, ਚਾੜ੍ਹਿਆ ਪਰਾਇਆਂ ਦਾ..ਦਿੱਤਾ ਕੀ ਸਿਲਾ ਤੂੰ, ਮੇਰੇ ਲਾਡਾਂ ਲਡਾਇਆਂ ਦਾ..
ਜਦੋਂ ਤੇਰਾ ਬਾਪੂ ਤੈਨੂੰ, ਕਿਸੇ ਗੱਲੋਂ ਘੂਰਦਾਮੇਰਾ ਮਮਤਾਇਆ ਦਿਲ, ਤੇਰਾ ਪੱਖ ਪੂਰਦਾਦੁੱਖ ਬੜਾ ਔਖਾ ਹੁੰਦਾ, ਸਹਿਣਾ ਢਿੱਡੋਂ ਜਾਇਆਂ ਦਾ…ਦਿੱਤਾ ਕੀ ਸਿਲਾ ਤੂੰ, ਮੇਰੇ ਲਾਡਾਂ ਲਡਾਇਆਂ ਦਾ..
ਮਸਾਂ ਉਡੀਕਦੀ ਨੂੰ ਮੇਰੇ, ਆਹ ਦਿਨ ਆਏ ਨੇਪਰ ਤੂੰ ਅਰਮਾਨ ਸਾਰੇ, ਮਿੱਟੀ ਚ ਰੁਲਾਏ ਨੇਬਣੂਗਾ ਕੀ ਮੇਰੇ ਨੈਣੀਂ, ਸੁਪਨੇ ਸਜਾਇਆਂ ਦਾ…ਦਿੱਤਾ ਕੀ ਸਿਲਾ ਤੂੰ, ਮੇਰੇ ਲਾਡਾਂ ਲਡਾਇਆਂ ਦਾ..
ਮੇਰੇ ਸਿਰ ਦੋਸ਼ ਲਾਇਆ, ਸਾਰੇ ਸੰਸਾਰ ਨੇ‘ਔਲਖਾ’ ਵਗਾੜਿਆ ਐ, ਤੈਨੂੰ ਮੇਰੇ ਪਿਆਰ ਨੇਮੰਗਾਂ ਤੈਥੋਂ ਮੁੱਲ ਤੇਰੇ, ਸਭ ਐਬਾਂ ਛੁਪਾਇਆਂ ਦਾ..ਦਿੱਤਾ ਕੀ ਸਿਲਾ ਤੂੰ, ਮੇਰੇ ਲਾਡਾਂ ਲਡਾਇਆਂ ਦਾ..

-_ਚਾਨਣ ਦੀਪ ਸਿੰਘ ਔਲਖ

LEAVE A REPLY

Please enter your comment!
Please enter your name here