ਮਾਨਸਾ, 11 ਜੁਲਾਈ: (ਸਾਰਾ ਯਹਾਂ/ਬੀਰਬਲ ਧਾਲੀਵਾਲ ):
ਦਿਵਿਆਂਗ ਵਿਅਕਤੀਆਂ ਦੇ ਅਧਿਕਾਰ ਐਕਟ-2016 ਤਹਿਤ ਦਿਵਿਆਂਗਤਾ ਦੀਆਂ 21 ਸ਼੍ਰੇਣੀਆਂ ਸੂਚੀਬੱਧ ਕੀਤੀਆਂ ਗਈਆਂ ਹਨ ਜਿਸ ਤਹਿਤ ਦਿਵਿਆਂਗਤਾ ਸਰਟੀਫਿਕੇਟ ਲੈਣ ਲਈ ਅਪਲਾਈ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਤੇਅਵਾਸਪ੍ਰੀਤ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਵਿਚ ਨੇਤਰਹੀਣਤਾ, ਸੁਣਨ ਵਿਚ ਕਮਜ਼ੋਰੀ, ਕੋਹੜ ਰੋਗ ਮੁਕਤ ਵਿਅਕਤੀ, ਸੈਰੇਬ੍ਰਲ ਪਾਲਿਸੀ, ਬੌਣਾਪਣ, ਮਾਸਪੇਸ਼ੀ ਕਮਜ਼ੋਰੀ, ਤੇਜ਼ਾਬੀ ਹਮਲੇ ਦਾ ਸ਼ਿਕਾਰ, ਚੱਲਣ ਫਿਰਨ ਤੋਂ ਅਸਮਰਥ, ਬੌਧਿਕ ਦਿਵਿਆਂਗਤਾ, ਮਾਨਸਿਕ ਰੋਗ, ਸਵੈਲੀਨਤਾ ਸਪੈਕਟ੍ਰਮ ਵਿਕਾਰ, ਪੁਰਾਣੀਆਂ ਤੰਤ੍ਰਿਕਾ ਪ੍ਰਸਥਿਤੀਆਂ, ਬਹੁ ਸਕੇਲੇਰੋਸਿਸ, ਪਾਰਕਿਨਸਨਜ਼ ਰੋਗ, ਹੇਮੋਫੀਲਿਆ, ਥੈਲੇਸੀਮੀਆ, ਸਿੱਕਲ ਕੋਸ਼ਿਕਾ ਰੋਗ, ਬੋਲਾਪਣ ਅਤੇ ਨੇਤਰਹੀਣਤਾ ਸਮੇਤ ਬਹੁਤ ਦਿਵਿਆਂਗਤਾਵਾਂ, ਸੰਵਾਦ ਅਤੇ ਭਾਸ਼ਾ ਦਿਵਿਆਂਗਤਾ ਅਤੇ ਵਿਸ਼ੇਸ਼ ਸਿਖਲਾਈ ਦਿਵਿਆਂਗਤਾ ਸ਼੍ਰੇਣੀਆਂ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਇੰਨ੍ਹਾਂ ਸ਼੍ਰੇਣੀਆਂ ਲਈ ਦਿਵਿਆਂਗਤਾ ਸਰਟੀਫਿਕੇਟ ਅਪਲਾਈ ਕਰਨ ਲਈ ਨੇੜੇ ਦੇ ਸੇਵਾ ਕੇਂਦਰ ਜਾਂ www.swavlambancard.gov.in ਪੋਰਟਲ ’ਤੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।