*ਦਿਵਿਆਂਗਜਨਾਂ ਦੀ ਭਲਾਈ ਦੇ ਖੇਤਰ ਵਿੱਚ ਯੋਗਦਾਨ ਪਾਉਣ ਬਦਲੇ ਪੁਰਸਕਾਰਾਂ ਲਈ ਅਰਜ਼ੀਆਂ ਦੀ ਮੰਗ*

0
25

ਮਾਨਸਾ, 01 ਅਕਤੂਬਰ:(ਸਾਰਾ ਯਹਾਂ/ਮੁੱਖ ਸੰਪਾਦਕ)
     ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿਵਿਆਂਗਜਨ ਵਿਅਕਤੀਆਂ, ਕਰਮਚਾਰੀਆਂ, ਖਿਡਾਰੀਆਂ ਤੇ ਸੰਸਥਾਵਾਂ ਜਿੰਨ੍ਹਾਂ ਵੱਲੋਂ ਦਿਵਿਆਂਗ ਵਿਅਕਤੀਆਂ ਦੀ ਭਲਾਈ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕੀਤੇ ਗਏ ਹਨ, ਨੂੰ ‘ਸਟੇਟ ਐਵਾਰਡ ਟੂ ਦਿ ਫਿਜ਼ੀਕਲੀ ਹੈਂਡੀਕੈਪਡ’ ਨਾਲ ਸਨਮਾਨਿਤ ਕੀਤਾ ਜਾਣਾ ਹੈ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਫਾਰਮ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ, ਮਾਨਸਾ (ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਕਮਰਾ ਨੰਬਰ 12) ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਹਰ ਪੱਖੋਂ ਮੁਕੰਮਲ ਫਾਰਮ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਵਿਖੇ 30 ਅਕਤੂਬਰ ਤੱਕ 2024 ਤੱਕ ਦਿੱਤੇ ਜਾ ਸਕਦੇ ਹਨ। ਅਧੂਰੇ ਅਤੇ ਮਿੱਥੀ ਤਰੀਕ ਤੋਂ ਬਾਅਦ ਜਮ੍ਹਾਂ ਕਰਵਾਏ ਫਾਰਮਾਂ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਲਵਲੀਨ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਅਰਜ਼ੀਆਂ ’ਤੇ ਵਿਚਾਰ ਕਰਕੇ ਡਿਪਟੀ ਕਮਿਸ਼ਨਰ ਵੱਲੋਂ ਨਾਮ ਨਾਮਜ਼ਦ ਕਰਕੇ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਚਾਰ ਸ਼੍ਰੇਣੀਆਂ ਦੇ ਅਵਾਰਡ ਦਿੱਤੇ ਜਾਣੇ ਹਨ, ਜਿੰਨ੍ਹਾਂ ਵਿਚ ਕਰਮਚਾਰੀ ਅਤੇ ਸਵੈ ਰੋਜ਼ਗਾਰ (ਅਵਾਰਡ ਫਾਰ ਬੈਸਟ ਐਂਪਲਾਇ ਜਾਂ ਸੈਲਫ ਐਂਪਲਾਇਡ ਵਿਦ ਡਿਸੇਬਿਲਿਟੀ), ਵਧੀਆ ਨਿਯੁਕਤੀ ਕਰਤਾ (ਐਵਾਰਡ ਫਾਰ ਬੈਸਟ ਐਂਪਲਾਇਰ), ਵਧੀਆ ਸਵੈ ਰੋਜ਼ਗਾਰ/ ਐਨ.ਜੀ.ਓ. ਤੇ ਵਿਅਕਤੀਗਤ/ਸੰਸਥਾਵਾਂ ਅਤੇ ਚੌਥੀ ਸ਼੍ਰੇਣੀ ਹੈਂਡੀਕੈਪਡ ਖਿਡਾਰੀ ਦੀ ਹੈ।  

LEAVE A REPLY

Please enter your comment!
Please enter your name here