ਚੰਡੀਗੜ੍ਹ 5,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਅਤੇ ਦਿਲਜੀਤ ਦੋਸਾਂਝ ਵਿਚਕਾਰ ਹੋਈ ਟਵਿੱਟਰ ‘ਤੇ ਬਹਿਸ ਵਿੱਚ ਕਈ ਪੰਜਾਬੀ ਕਲਾਕਾਰਾਂ ਨੇ ਦਿਲਜੀਤ ਦੋਸਾਂਝ ਦਾ ਸਾਥ ਦਿੱਤਾ ਹੈ। ਇਸ ਦੇ ਨਾਲ ਹੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕੰਗਣਾ ਖਿਲਾਫ ਕਾਨੂੰਨੀ ਨੋਟਿਸ ਜਾਰੀ ਕਰ ਦਿੱਤਾ ਹੈ।ਕੰਗਨਾ ਖਿਲਾਫ ਇਹ ਦੂਜਾ ਕਾਨੂੰਨੀ ਨੋਟਿਸ ਹੈ।ਇਸ ਤੋਂ ਪਹਿਲਾਂ ਪੰਜਾਬ ਦੇ ਜ਼ੀਰਕਪੁਰ ਸ਼ਹਿਰ ਦੇ ਇਕ ਵਕੀਲ ਨੇ 2 ਦਸੰਬਰ ਨੂੰ ਕੰਗਨਾ ਰਣੌਤ ਦੇ ਟਵੀਟ ਕਰਕੇ ਉਸਨੂੰ ਕਾਨੂੰਨੀ ਨੋਟਿਸ ਭੇਜਿਆ ਸੀ।
ਮੀਕਾ ਸਿੰਘ, ਐਮੀ ਵਿਰਕ , ਜੈਜ਼ੀ ਬੀ ਤੇ ਰਣਜੀਤ ਬਾਵਾ ਸਣੇ ਪੰਜਾਬ ਦੇ ਕਈ ਕਲਾਕਾਰਾਂ ਨੇ ਕੰਗਨਾ ਨਾਲ ਹੋਈ ਬਹਿਸ ਵਿਚ ਦਿਲਜੀਤ ਦੁਸਾਂਝ ਦਾ ਸਮਰਥਨ ਕਰ ਕੰਗਨਾ ਦੀ ਅਲੋਚਨਾ ਕੀਤੀ ਹੈ। ਦਿਲਜੀਤ ਤੇ ਕੰਗਨਾ ਦੀ ਟਵਿੱਟਰ ਵਾਰ ਤੋਂ ਬਾਅਦ , ਮੀਕਾ ਸਿੰਘ ਨੇ ਕਿਹਾ ਕਿ “ਮੈਨੂੰ ਅਫਸੋਸ ਹੈ ਜਦ ਕੰਗਨਾ ਦੇ ਬੰਗਲੇ ਨੂੰ ਢਾਹਿਆ ਗਿਆ ਤਾਂ ਮੈਂ ਉਸਦਾ ਸਾਥ ਦਿੱਤਾ ਸੀ। ਕੰਗਨਾ ਨੇ ਜਿਸ ਬਜ਼ੁਰਗ ਮਾਤਾ ਤੇ ਟਿਪਣੀ ਕੀਤੀ ਹੈ ਉਸਦੇ ਲਈ ਉਸਨੂੰ ਮਾਫੀ ਮੰਗਣੀ ਚਾਹੀਦੀ ਹੈ।ਤਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਔਰਤ ਹੋ ਕੇ ਕਿਸੇ ਔਰਤ ਲਈ ਏਦਾਂ ਦੀ ਟਿਪਣੀ ਕਰਦੇ ਹੋ।”
ਬੋਲੀਵੁਡ ਨੂੰ ਨਿਸ਼ਾਨਾ ਬਣਾਉਂਦੇ ਹੋਏ ਗਿਪੀ ਗਰੇਵਾਲ ਨੇ ਟਵੀਟ ਕੀਤਾ ਕਿ ਜਦ ਵੀ ਤੁਹਾਡੀਆਂ ਫ਼ਿਲਮਾਂ ਪੰਜਾਬ ‘ਚ ਸ਼ੂਟ ਹੁੰਦੀਆਂ ਨੇ ਅਸੀਂ ਖੁੱਲ੍ਹੇ ਦਿਲ ਨਾਲ ਤੁਹਾਡਾ ਸਵਾਗਤ ਕਰਦੇ ਹਾਂ , ਪਰ ਅੱਜ ਜਦੋਂ ਪੰਜਾਬ ਨੂੰ ਤੁਹਾਡੀ ਸਭ ਤੋਂ ਵੱਧ ਜ਼ਰੂਰਤ ਹੈ, ਤੁਸੀਂ ਨਾ ਇੱਕ ਸ਼ਬਦ ਲਿਖਿਆ ਅਤੇ ਨਾ ਹੀ ਬੋਲਿਆ।
ਰਣਜੀਤ ਬਾਵਾ ਨੇ ਦਿਲਜੀਤ ਦੋਸਾਂਝ ਨੂੰ ਟੈਗ ਕਰਦਿਆਂ ਕੰਗਨਾ ਨੂੰ ਕਿਹਾ ਕਿ “ਜਿਸ ਨਾਲ ਤੂੰ ਪੰਗੇ ਲੈ ਰਹੀ ਏਂ। ਉਹ 2002 ਤੇਰਾ ਓਦੋ ਅਤਾ ਪਤਾ ਵੀ ਨਹੀ ਸੀ , “ਢੁੱਕੀ ਕੱਢੀ ਪਾਈ ਆ ਜੱਟ ਨੇ , we all love him ਤੇ ਸਰਦਾਰ ਕਦੇ ਕਿਸੇ ਦੀ ਗੁਲਾਮੀ ਨਹੀਂ ਕਰਦੇ, ਆਪਣੇ ਦਮ ਤੇ ਅੱਗੇ ਆਏ ਆ “