
ਮਾਨਸਾ, 14—05—2021(ਸਾਰਾ ਯਹਾਂ/ਮੁੱਖ ਸੰਪਾਦਕ) : ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋਏ ਦੱਸਿਆ ਗਿਆ ਕਿ ਕੋਰੋ ਨਾ ਵਾਇਰਸ (ਕੋਵਿਡ—19) ਦੀ ਦੂਜੀ ਲਹਿਰ ਦਾ ਤੇਜੀ ਨਾਲ ਪਸਾਰ ਹੋ
ਰਿਹਾ ਹੈ। ਇਸ ਮਹਾਂਮਾਰੀ ਤੋਂ ਬਚਾਅ ਲਈ ਜਰੂਰੀ ਸਾਵਧਾਨੀਆਂ ਦੀ ਪਾਲਣਾ ਕਰਨ ਲਈ ਜਿੱਥੇ ਪਬਲਿਕ ਨ ੂੰ
ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਹੀ ਕਰਫਿਊ/ਲਾਕਡਾਊਨ ਦੀ ਪਾਲਣਾ ਕਰਾਉਣ ਸਬੰਧੀ ਮਾਨਸਾ ਪੁਲਿਸ ਵੱਲੋਂ
ਦਿਨ/ਰਾਤ ਡਿਊਟੀ ਨਿਭਾਈ ਜਾ ਰਹੀ ਹੈ। ਜਿਸਦੇ ਮੱਦੇਨਜ਼ਰ ਪੁਲਿਸ ਕਰਮਚਾਰੀਆਂ ਨੂੰ ਸਿਹਤਯਾਬ ਰੱਖਣ ਲਈ
ਉਹਨਾਂ ਦਾ ਰੋਜਾਨਾਂ ਮੈਡੀਕਲ ਚੈਕਅੱਪ ਅਤੇ ਆਰ.ਟੀ/ਪੀ.ਸੀ.ਆਰ. ਟੈਸਟ ਕਰਾਉਣ ਤੋਂ ਇਲਾਵਾ ਵਾਰੀ ਸਿਰ
ਟੀਕਾਕਰਨ (ਵੈਕਸੀਨੇਸ ਼ਨ) ਵੀ ਕਰਵਾਇਆ ਜਾ ਰਿਹਾ ਹੈ। ਉਹਨਾਂ ਦੇ ਡਿਊਟੀ ਪੁਆਇੰਟਾਂ ਤੇ ਪਹੁੰਚ ਕੇ ਉਹਨਾਂ
ਦੀਆ ਦੁੱਖ—ਤਕਲੀਫਾਂ ਸੁਣ ਕੇ ਬਣਦਾ ਯੋਗ ਹੱਲ ਕੀਤਾ ਜਾ ਰਿਹਾ ਹੈ।

ਐਸ.ਐਸ.ਪੀ. ਵ ੱਲੋਂ ਦੱਸਿਆ ਗਿਆ ਕਿ ਜਿਲਾ ਵਿਖੇ ਥਾਣਿਆ/ਚੌਕੀਆਂ ਅਤੇ ਨਾਕਿਆ ਪਰ
ਤਾਇਨਾਤ ਕਰਮਚਾਰੀਆਂ ਨੂੰ ਮੈਡੀਕਲ ਦਵਾਈਆ ਜਿਵੇ ਵਿਟਾਮਿਨ—ਸੀ ਦੀਆ 10,000 ਗੋਲੀਆਂ, ਨਾਕਿਆਂ ਪਰ
ਰਾਤ ਦੀ ਡਿਊਟੀ ਸਮੇਂ ਮੱਛਰ ਤੋਂ ਬਚਾਅ ਲਈ 350 ਆਡੋਮਾਸ, ਹੱਥ ਧੋਣ ਲਈ 200 ਸਾਬਣਾਂ ਅਤੇ 250
ਹੈਂਡ—ਸੈਂਨੀਟਾਈਜਰ ਵੰਡੇ ਗਏ ਹਨ। ਇਸਤੋਂ ਇਲਾਵਾ 10,000 ਮਾਸਕ ਤਿਆਰ ਕਰਵਾ ਕੇ ਥਾਣਾ/ਚੌੋਕੀਆਂ ਵਿਖ ੇ
ਭੇਜੇ ਗਏ ਹਨ ਤਾਂ ਜੋ ਲੋੜਵੰਦਾਂ ਨੂੰ ਮੁਫਤ ਮੁਹੱਈਆ ਕਰਵਾ ਕੇ ਇਸ ਮਹਾਂਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ
ਸਕੇ।

ਇਸ ਮਹਾਂਮਾਰੀ ਨਾਲ ਅੱਗੇ ਹੋ ਕੇ ਲੜਨ ਵਾਲੀ ਪੁਲਿਸ ਫੋਰਸ ਦੀ ਹੌਸਲਾਂ ਅਫਜਾਈ ਕਰਦਿਆਂ
ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਦਿਨ/ਰਾਤ ਡਿਊਟੀ ਦੇ ਮੱਦੇਨਜ਼ਰ ਕਰਮਚਾਰੀਆਂ ਨੂੰ ਕੋਈ
ਸਮੱਸਿਆਂ ਨਹੀ ਆਉਣ ਦਿੱਤੀ ਜਾਵੇਗੀ ਅਤੇ ਕਰਮਚਾਰੀਆਂ ਨੂੰ ਸਿਹਤਯਾਬ ਰੱਖਣ ਅਤੇ ਉਹਨਾਂ ਦੀ ਹੌਸਲਾਂ
ਅਫਜਾਈ ਲਈ ਅੱਗੇ ਤ ੋਂ ਵੀ ਯਤਨ ਜਾਰੀ ਰਹਿਣਗੇ।
