ਮਾਨਸਾ23 ,ਮਾਰਚ (ਸਾਰਾ ਯਹਾਂ/ਬੀਰਬਲ ਧਾਲੀਵਾਲ )ਮਾਨਸਾ ਸ਼ਹਿਰ ਅੰਦਰ ਚੋਰੀ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ !ਇਸ ਲਈ ਸ਼ਹਿਰ ਦੇ ਸਾਰੇ ਚੌਕਾਂ ਚੁਰਾਹਿਆਂ ਵਿੱਚ ਸਟਰੀਟ ਲਾਈਟਾਂ ਦਾ ਹੋਣਾ ਬਹੁਤ ਬੁਰਾ ਹਾਲ ਹੈ ਜਿਸ ਕਾਰਨ ਸ਼ਹਿਰ ਵਾਸੀ ਬਹੁਤ ਜ਼ਿਆਦਾ ਦੁਖੀ ਹਨ । ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਪ੍ਰਸ਼ੋਤਮ ਬਾਂਸਲ ਪ੍ਰਧਾਨ ਅਗਰਵਾਲ ਸਭਾ ਮਾਨਸਾ ਨੇ ਕਿਹਾ ਕਿ ਮਾਨਸਾ ਸ਼ਹਿਰ ਵਿਚ ਸਟਰੀਟ ਲਾਈਟਾਂ ਦਾ ਬਹੁਤ ਬੁਰਾ ਹਾਲ ਹੈ। ਜਿਸ ਰੋਡ ਉਪਰ ਵੀ ਜਾਓ ਹਰ ਪਾਸੇ ਹਨ੍ਹੇਰਾ ਛਾਇਆ ਰਹਿੰਦਾ ਹੈ ਰਾਤ ਸਮੇਂ ਲੋਕ ਹਨੇਰੇ ਵਿੱਚ ਬਾਹਰ ਨਿਕਲਣ ਤੋਂ ਕਤਰਾਉਂਦੇ ਹਨ ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲ ਕੇ ਵੀ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਅਤੇ ਇਸ ਤੋਂ ਇਲਾਵਾ ਵੱਖ ਵੱਖ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਇਨ੍ਹਾਂ ਲੇਖਕਾਂ ਨੂੰ ਠੀਕ ਕਰਵਾਇਆ ਜਾਵੇ ਤਾ ਜੋ ਸਹਿਰ ਵਾਸੀ ਰਾਤ ਸਮੇਂ ਕਿਸੇ ਡਰ ਭੈਅ ਤੋਂ ਬਿਨਾਂ ਸ਼ਹਿਰ ਅੰਦਰ ਆਪਣੇ ਕੰਮ ਧੰਦਿਆਂ ਲਈ ਆ ਜਾ ਸਕਣ । ਲਿੰਕ ਰੋਡ ਉੱਪਰ ਇਕ ਖੰਭੇ ਤੋਂ ਸਟਰੀਟ ਲਾਈਟ ਠੀਕ ਕਰਦੇ ਹਨ ਅਤੇ ਅਗਲੀਆਂ ਤਿੰਨ ਬੰਦ ਹੋ ਜਾਂਦੀਆਂ ਹਨ ।ਠੀਕ ਕਰਦੇ ਹਨ ਤਿੰਨ ਖ਼ਰਾਬ ਹੋ ਜਾਂਦੀਆਂ ਹਨ ਲਿੰਕ ਰੋਡ ਉੱਪਰ ਵੀ ਲਾਈਟਾਂ ਦਾ ਬਹੁਤ ਬੁਰਾ ਹਾਲ ਹੈ ਇਸ ਤੋਂ ਇਲਾਵਾ ਸ਼ਹਿਰ ਦੇ ਹੋਰ ਵੀ ਸਟਰੀਟ ਲਾਈਟਾਂ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀਆਂ ।ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸ਼ਹਿਰ ਵਾਸੀਆਂ ਨੂੰ ਇਹ ਸਹੂਲਤ ਜਲਦੀ ਤੋਂ ਜਲਦੀ ਦਿੱਤੀ ਜਾਵੇ ਅਤੇ ਸਾਰੀਆਂ ਸਟਰੀਟ ਲਾਈਟਾਂ ਚਾਲੂ ਕਰਵਾਈਆਂ ਜਾਣ । ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਾਰਾ ਜਹਾਂ ਦੇ ਪੱਤਰਕਾਰ ਨੇ ਨਗਰ ਕੌਂਸਲ ਦੇ ਜੇ ਈ ਨਾਲ ਗੱਲ ਕੀਤੀ ਸੀ ਕਿ ਲਿੰਕ ਰੋਡ ਦੀਆਂ ਲਾਈਟਾਂ ਖਰਾਬ ਹਨ ਤਾਂ ਉਨ੍ਹਾਂ ਕਿਹਾ ਸੀ ਕਿ ਲਿੰਕ ਰੋੜ ਤੋਂ ਇਲਾਵਾ ਸਾਰੇ ਸ਼ਹਿਰ ਦੀਆਂ ਲਾਈਟਾਂ ਦਾ ਕੰਮ ਚੱਲ ਰਿਹਾ ਹੈ। ਜੋ ਜਲਦੀ ਹੀ ਠੀਕ ਕਰਕੇ ਚਲਾ ਦਿੱਤੀਆਂ ਜਾਣਗੀਆਂ ਪਰ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਅਜਿਹਾ ਕੋਈ ਕੰਮ ਨਹੀਂ ਹੋਇਆ ਪਰਨਾਲਾ ਪਹਿਲਾਂ ਦੀ ਤਰ੍ਹਾਂ ਉੱਥੇ ਦਾ ਉੱਥੇ ਹੀ ਹੈ ਅਤੇ ਸ਼ਹਿਰ ਵਾਸੀ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ ॥