
ਫਗਵਾੜਾ 15 ਫਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਬਾਬਾ ਬਾਲਕ ਨਾਥ ਸੇਵਾ ਸੰਮਤੀ ਅਤੇ ਹਿਊਮਨ ਰਾਈਟਸ ਕੌਂਸਲ (ਇੰਡੀਆ) ਦੇ ਫਗਵਾੜਾ ਪ੍ਰਧਾਨ ਗੁਰਦੀਪ ਸਿੰਘ ਕੰਗ ਐਮ.ਜੇ.ਐਫ. ਨੇ ਸਿੱਧ ਬਾਬਾ ਬਾਲਕ ਨਾਥ ਧਾਮ (ਹਿ.ਪ੍ਰ) ਸਥਿਤ ਬਾਬਾ ਜੀ ਦੀ ਪਵਿੱਤਰ ਗੁਫਾ ਦੇ ਦਰਸ਼ਨ ਕਰਦਿਆਂ ਰੋਟ ਦਾ ਪ੍ਰਸਾਦ ਚੜ੍ਹਾਇਆ। ਬਾਬਾ ਬਾਲਕ ਨਾਥ ਜੀ ਦੇ ਸ਼ਰਧਾਲੂ ਗੁਰਦੀਪ ਸਿੰਘ ਕੰਗ ਨੇ ਵਾਪਿਸੀ ‘ਤੇ ਗੱਲਬਾਤ ਕਰਦਿਆਂ ਦੱਸਿਆ ਕਿ ਬਾਬਾ ਜੀ ਦੀ ਕਿਰਪਾ ਨਾਲ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਬਾਬਾ ਜੀ ਦੀ ਉਹਨਾਂ ਦੇ ਪਰਿਵਾਰ ‘ਤੇ ਅਪਾਰ ਕਿਰਪਾ ਹੈ। ਅੱਜ ਤੱਕ ਬਾਬਾ ਜੀ ਤੋਂ ਜੋ ਵੀ ਮੰਗਿਆ ਹੈ, ਉਹ ਪ੍ਰਾਪਤ ਹੋਇਆ ਹੈ। ਉਹਨਾਂ ਦੱਸਿਆ ਕਿ ਸਾਲ ਭਰ ਵਿੱਚ ਉਹ ਕਈ ਵਾਰ ਬਾਬਾ ਜੀ ਦੇ ਦਰਸ਼ਨਾਂ ਲਈ ਜਾਂਦੇ ਹਨ। ਬਾਬਾ ਬਾਲਕ ਨਾਥ ਜੀ ਨੇ ਮਾਈ ਰਤਨੋ ਦੇ ਧਰਮ ਪੁੱਤਰ ਵਜੋਂ ਬਾਰਾਂ ਸਾਲ ਸ਼ਾਹਤਲਾਈ ਵਿਖੇ ਗਊਆਂ ਚਾਰੀਆਂ ਅਤੇ ਚਰਨ ਗੰਗਾ ਦੇ ਕੰਢੇ ਸਥਿਤ ਗਰੁਣਾ ਝਾੜੀ ਦੀ ਛਾਂ ਵਿੱਚ ਬੈਠ ਕੇ ਤਪੱਸਿਆ ਕਰਦੇ ਸਨ। ਬਾਬਾ ਜੀ ਦਾ ਚਮਤਕਾਰ ਹੈ ਕਿ ਉਹ ਗਰੁਣਾ ਝਾੜੀ ਅੱਜ ਵੀ ਹਰੀ ਭਰੀ ਹੈ। ਗਰੁਣਾ ਝਾੜੀ ਦੇ ਤਣੇ ਨਾਲ ਮੌਲੀ ਬੰਨ੍ਹਣ ਨਾਲ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਬਾਬਾ ਜੀ ਦੇ ਸ਼ਰਧਾਲੂ ਰਮੇਸ਼ ਕੁਮਾਰ ਵਧਵਾ, ਵਿਨੇ ਕੁਮਾਰ ਬਿੱਟੂ ਅਤੇ ਕਮਲਜੀਤ ਸੋਢੀ ਨੇ ਵੀ ਪਵਿੱਤਰ ਗੁਫਾ ਦੇ ਦਰਸ਼ਨ ਕਰਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
