ਬੁਢਲਾਡਾ ਬੋਹਾ,2 ਨਵੰਬਰ (ਸਾਰਾ ਯਹਾ /ਅਮਨ ਮਹਿਤਾ)-ਨੇੜਲੇ ਪਿੰਡ ਹਾਕਮਵਾਲਾ ਵਿਖੇ ਸਮਾਜਸੇਵੀ ਗੁਰਤੇਜ ਸਿੰਘ ਮਾਨ ਤੇ ਉਸਦੇ ਪਰਿਵਾਰ ਵੱਲੋਂ ਵੱਲੋਂ ਆਪਣੇ ਪਿਤਾ ਸH ਗੁਰਜੰਟ ਸਿੰਘ ਮਾਨ ਦੀ ਯਾਦ ਵਿਚ ਸਰਕਾਰੀ ਹਾਈ ਸਕੂਲ ਹਾਕਮ ਵਾਲਾ ਵਿੱਖੇ 70,000 ਰੁਪਏ ਦੀ ਲਾਗਤ ਨਾਲ ਯਾਦਗਾਰੀ ਗੇਟ ਦੀ ਉਸਾਰੀ ਕਰਵਾਈ ਗਈ । ਇਸ ਗੇਟ ਦਾ ਉਦਘਾਟਨ ਸਵਰਗਵਾਸੀ ਗੁਰਜੰਟ ਸਿੰਘ ਦੀ ਪਤਨੀ ਬਲਬੀਰ ਕੌਰ, ਅਮਰਜੀਤ ਕੌਰ ਤੇ ਬੇਟੇ ਗੁਰਤੇਜ ਸਿੰਘ ਮਾਨ ਵੱਲੋਂ ਕੀਤਾ ਗਿਆ । ਇਸ ਮੌਕੇ ਤੇ ਸਕੂਲ ਸਟਾਫ ਵੱਲੋਂ ਇਸ ਦਾਨੀ ਪਰਿਵਾਰ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਸਕੂਲ ਦੇ ਹੈਡ ਮਾਸਟਰ ਗੁਰਜੰਟ ਸਿੰਘ ਨੇ ਕਿਹਾ ਕਿ ਇਸ ਸਕੂਲ ਦੇ ਸਰਵਪੱਖੀ ਵਿਕਾਸ ਵਿਚ ਗੁਰਤੇਜ ਸਿੰਘ ਮਾਨ ਵਰਗੇ ਸਮਾਜ ਸੇਵੀਆਂ ਵੱਲੋਂ ਵੱਡਾ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਕੂਲ ਦਾ ਦਰਜ਼ਾ ਵੀ ਧਾਰਮਿਕ ਸਥਾਨ ਵਾਂਗ ਹੀ ਬਹੁਤ ਪਵਿੱਤਰ ਹੁੰਦਾ ਹੈ ਇਸ ਲਈ ਦਾਨੀ ਸੱਜਣਾ ਨੂੰ ਸਰਕਾਰੀ ਸਕੂਲਾਂ ਦੀ ਦਿੱਖ ਸੁਆਰਣ ਤੇ ਪੜ੍ਹਾਈ ਦਾ ਮਿਆਰ ਉਪਰ ਚੁੱਕਣ ਲਈ ਵੱਧ ਤੋ ਵੱਧ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਸਕੂਲ ਨੂੰ ਪੰਜ ਲੈਕਚਰ ਸਟੈਂਡ ਦਾਨ ਦੇਣ ਵਾਲੇ ਸਮਾਜ ਸੇਵੀ ਪ੍ਰਿਥੀਪਾਲ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ । ਇਸ ਸਮਾਰੋਹ ਵਿਚ ਹੋਰਨਾਂ ਤੋਂ ਇਲਾਵਾ ਸਰਪੰਚ ਪਲਵਿੰਦਰ ਸਿੰਘ , ਡਾਕਟਰ ਸੁਖਪਾਲ ਸਿੰਘ ਹਾਕਮਵਾਲਾ Hਦਰਸ਼ਨ ਸਿੰਘ ਜੱਸੜ , ਕੁਲਦੀਪ ਸਿੰਘ ਮਾਨ ਹਰਪ੍ਰੀਤ ਸਿੰਘ ਮਾਨ ਗੁਰਪ੍ਰੀਤ ਸਿੰਘ Hਬਲੌਰ ਸਿੰਘ ਸੰਦੀਪ ਸਿੰਘ ਰਜਿੰਦਰ ਸਿੰਘ ਜਗਮੇਲ ਸਿੰਘ , ਉਕਾਂਰ ਸਿੰਘ ਤੇ ,ਸੁੱਖਾ ਸਿੰਘ ਆਦ ਵੀ ਹਾਜਰ ਸਨ