ਦਸਵੀਂ ਓਪਨ ਦੇ ਵਿਦਿਆਰਥੀਆਂ ਨੂੰ ਉਮਰ ਦਾ ਪਛਤਾਵਾ

0
95

ਬੁਢਲਾਡਾ 10 ਜੂਨ ( (ਸਾਰਾ ਯਹਾ/ ਅਮਨ ਮਹਿਤਾ) ਕੋਰੋਨਾ ਦੀ ਮਹਾਮਾਰੀ ਤੋਂ ਬਚਾਅ ਲਈ
ਪੰਜਾਬ ਅੰਦਰ ਲਗਾਏ ਗਏ ਕਰਫਿਊ ਕਾਰਨ ਜਿੱਥੇ ਆਮ ਲੋਕਾਂ ਨੂੰ ਆਰਥਿਕ
ਮਾਰ ਪਈ ਹੈ, ਉੱਥੇ ਹੀ ਵਿਦਿਆਰਥੀਆਂ ਦੀ ਪੜ੍ਹਾਈ ਤੇ ਵੀ ਇਸ ਦਾ ਅਸਰ
ਦੇਖਣ ਨੂੰ ਮਿਲ ਰਿਹਾ ਹੈ। ਮਾਰਚ ਮਹੀਨੇ ਵਿਦਿਆਰਥੀਆਂ ਦੀ ਪ੍ਰੀਖਿਆਵਾਂ
ਦਾ ਸਮਾ ਹੋਣ ਕਾਰਨ ਵਿਦਿਆਰਥੀਆਂ ਦੇ ਪੇਪਰ ਚੱਲ ਰਹੇ ਸਨ, ਜੋ ਲਾੱਕਡਾਊਨ
ਦੇ ਚੱਲਦਿਆ ਅੱਧ ਵਿਚਕਾਰ ਹੀ ਲਮਕਕੇ ਰਹਿ ਗਏ। ਕੁਝ ਜਮਾਤਾ ਦੇ ਤਾਂ ਅਜੇ ਇੱਕ
ਜਾ ਦੋ ਪੇਪਰ ਹੀ ਹੋਏ ਸਨ, ਕਿ ਕਰਫਿਊ ਕਾਰਨ ਬਾਕੀ ਸਾਰੇ ਪੇਪਰ ਰੱਦ ਕਰ ਦਿੱਤੇ
ਗਏ। ਜੇਕਰ ਗੱਲ ਕਰੀਏ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਦਸਵੀਂ ਓਪਨ
ਦੇ ਪੇਪਰਾਂ ਦੀ, ਜਿਸ ਦਾ ਅਜੇ ਇੱਕ ਪੰਜਾਬੀ ਦਾ ਪੇਪਰ ਹੀ ਹੋਇਆ ਸੀ। ਦਸਵੀਂ
ਦੇ ਵਿਦਿਆਰਥੀਆਂ ਦੇ ਬਾਕੀ ਪੇਪਰ ਨਾ ਹੋਣ ਦਾ ਸਭ ਤੋਂ ਵੱਧ ਨੁਕਸਾਨ ਫੌਜ
ਦੀ ਭਰਤੀ ਵਾਲੇ ਵਿਦਿਆਰਥੀਆਂ ਨੂੰ ਹੋਣ ਜਾ ਰਿਹਾ ਹੈ। ਵਿਦਿਆਰਥੀਆਂ ਨੇ
ਉਮਰ ਹਦ ਲੰਘ ਜਾਣ ਦਾ ਪਛਤਾਵਾ ਕਰਦਿਆਂ ਦੱਸਿਆ ਕਿ ਫੌਜ ਦੀ ਭਰਤੀ ਲਈ
ਆਨਲਾਈਨ ਫਾਰਮ ਅਪਲਾਈ ਕਰਨ ਦੀ ਆਖਰੀ ਮਿਤੀ ੧੫ ਜੁਲਾਈ ਹੈ ਅਤੇ ਪੇਪਰਾਂ
ਦੀ ਅਗਲੀ ਨਿਰਧਾਰਿਤ ਮਿਤੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੀ ਨਹੀਂ
ਜਾ ਰਹੀ। ਜਿਸ ਦੇ ਰੋਸ ਵਜੋਂ ਨੇੜਲੇ ਪਿੰਡ ਬਰ੍ਹੇ ਦੇ ਕੁਝ ਵਿਦਿਆਰਥੀਆਂ ਨੇ
ਆਪਣਾ ਰੋਸ ਜਾਹਰ ਕਰਦਿਆਂ ਦੱਸਿਆ ਕਿ ਜੇਕਰ ਉਨ੍ਹਾਂ ਦੇ ਦਸਵੀਂ ਓਪਨ ਜਮਾਤ
ਦੇ ਰਹਿੰਦੇ ਪੇਪਰ ਤੁਰੰਤ ਨਾ ਲਏ ਗਏ ਤਾਂ ਉਹ ਫੌਜ ਵਿੱਚ ਭਰਤੀ ਹੋਣ ਦੀ
ਉਮਰ ਗੁਆ ਬੈਠਣਗੇ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ
ਸਿੱਖਿਆ ਬੋਰਡ ਦੇ ਚੇਅਰਮੈਨ ਤੋਂ ਮੰਗ ਕਰਦਿਆ ਕਿਹਾ ਕਿ ਜਾ ਤਾਂ ਦਸਵੀਂ
ਦੇ ਓਪਨ ਵਿਦਿਆਰਥੀਆਂ ਨੂੰ ਦਸਵੀਂ ਅਤੇ ਅਠਵੀਂ ਦੇ ਸਰਕਾਰੀ ਸਕੂਲਾਂ ਦੇ
ਵਿਦਿਆਰਥੀਆਂ ਦੀ ਤਰ੍ਹਾਂ ਪਾਸ ਕਰ ਦਿੱਤਾ ਜਾਵੇ ਨਹੀਂ ਤਾਂ ਫਿਰ ਉਨ੍ਹਾਂ ਦੇ
ਬਾਕੀ ਰਹਿੰਦੇ ਪੇਪਰਾਂ ਦੀ ਤੁਰੰਤ ਡੇਟਸੀਟ ਐਲਾਨ ਦਿੱਤੀ ਜਾਵੇ। ਇਹ ਮੰਗ ਕਰਨ
ਵਾਲਿਆਂ ਵਿੱਚ ਜਸਵੀਰ ਸਿੰਘ ਬਰ੍ਹੇ, ਕੁਲਵੀਰ ਸਿੰਘ ਅਹਿਮਦਪੁਰ, ਸਤਿਗੁਰ ਸਿੰਘ
ਗੁਰਨੇ ਕਲਾਂ, ਮਨਪ੍ਰੀਤ ਸਿੰਘ ਕਲੀਪੁਰ ਸਾਮਿਲ ਸਨ। ਇਸ ਸਬੰਧੀ ਹਲਕੇ ਦੇ
ਵਿਧਾਇਕ ਬੁੱਧ ਰਾਮ ਦਾ ਕਹਿਣਾ ਹੈ ਕਿ ਫੌਜ ਦੀ ਭਰਤੀ ਲਈ ਮਾਨਸਾ ਜਿਲ੍ਹੇ ਦੇ
ਲਗਭਗ ੬੦੦੦ ਅਜਿਹੇ ਵਿਦਿਆਰਥੀ ਹਨ, ਜਿਨ੍ਹਾਂ ਦਾ ਭਵਿੱਖ ਦਸਵੀਂ ਦੀ ਪ੍ਰੀਖਿਆ
ਦੇ ਲੇਟ ਹੋਣ ਕਾਰਨ ਖਤਰੇ ਵਿੱਚ ਪਿਆ ਹੋਇਆ ਹੈ। ਉਨ੍ਹਾਂ ਪੰਜਾਬ ਸਕੂਲ
ਸਿੱਖਿਆ ਬੋਰਡ ਤੋਂ ਮੰਗ ਕੀਤੀ ਹੈ ਕਿ ਦਸਵੀਂ ਓਪਨ ਦੀ ਪ੍ਰੀਖਿਆ ਜਲਦ ਲਈ

ਜਾਵੇ ਜਾ ਦੂਸਰੀਆਂ ਕਲਾਸਾ ਦੀ ਤਰ੍ਹਾਂ ਦਸਵੀਂ ਦੇ ਵਿਦਿਆਂਰਥੀਆਂ ਨੂੰ ਵੀ
ਪਾਸ ਘੋਸਿਤ ਕੀਤਾ ਜਾਵੇ।

LEAVE A REPLY

Please enter your comment!
Please enter your name here