*ਦਸਤਾਰ ‘ਤੇ ਟੋਪੀ ਲਈ ਸਾਬਕਾ ਸੀਐਮ ਚੰਨੀ ਨੇ ਮੰਗੀ ਮਾਫੀ? ਸੋਸ਼ਲ ਮੀਡੀਆ ‘ਤੇ ਖਿਮਾ ਯਾਚਨਾ ਪੱਤਰ ਦੀ ਚਰਚਾ*

0
39

(ਸਾਰਾ ਯਹਾਂ/ਬਿਊਰੋ ਨਿਊਜ਼ )  : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੱਤਰ ਭੇਜ ਕੇ ਦਸਤਾਰ ’ਤੇ ਟੋਪੀ ਰੱਖਣ ਦੇ ਮਾਮਲੇ ਵਿੱਚ ਗਲਤੀ ਦੀ ਖਿਮਾ ਯਾਚਨਾ ਕੀਤੀ ਹੈ। ਇਸ ਸਬੰਧੀ ਇੱਕ ਪੱਤਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਪੱਤਰ ਉੱਪਰ ਚਰਨਜੀਤ ਸਿੰਘ ਚੰਨੀ ਦੇ ਦਸਤਖ਼ਤ ਹਨ ਤੇ ਇਹ ਪੱਤਰ ਅਕਾਲ ਤਖ਼ਤ ਦੇ ਜਥੇਦਾਰ ਨੂੰ ਲਿਖਿਆ ਗਿਆ ਹੈ।


ਇਸ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਪਿਛਲੇ ਦਿਨੀਂ ਚੰਨੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਸ਼ੁਭਕਾਮਨਾਵਾਂ ਦੇਣ ਵਾਸਤੇ ਸ਼ਿਮਲਾ ਗਏ ਸਨ। ਉੱਥੇ ਉਨ੍ਹਾਂ ਨੂੰ ਸਨਮਾਨ ਵਜੋਂ ਇੱਕ ਸ਼ਾਲ ਤੇ ਹਿਮਾਚਲ ਦੀ ਰਵਾਇਤੀ  ਟੋਪੀ ਭੇਟ ਕੀਤੀ ਗਈ ਸੀ। ਉਨ੍ਹਾਂ ਗ਼ਲਤੀ ਨਾਲ ਇਹ ਟੋਪੀ ਪਗੜੀ ’ਤੇ ਰੱਖ ਲਈ ਸੀ। 

ਸੁਣੋ.. ਪੱਗ 'ਤੇ ਟੋਪੀ ਰੱਖਣ ਲਈ Former CM Channi ਮੰਗ ਰਹੇ ਮੁਆਫ਼ੀ | Congress  Himachal Pradesh CM - YouTube

ਚੰਨੀ ਨੇ ਕਿਹਾ ਹੈ ਕਿ ਆਪਣੀ ਇਸ ਗਲਤੀ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਨਿਮਾਣੇ ਸਿੱਖ ਵਜੋਂ ਹੋਈ ਇਸ  ਗ਼ਲਤੀ  ਲਈ ਉਹ ਸਮੂਹ ਸਿੱਖ ਸੰਗਤ ਕੋਲੋਂ ਮੁਆਫ਼ੀ ਮੰਗਦੇ ਹਨ। ਇਸ ਭੁੱਲ ਨੂੰ ਬਖਸ਼ਾਉਣ ਵਾਸਤੇ ਉਹ ਆਪਣੇ ਗ੍ਰਹਿ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਤੇ ਗੁਰਬਾਣੀ ਦਾ ਕੀਰਤਨ ਵੀ ਕਰਵਾਉਣਗੇ।


ਉਧਰ, ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਨੇ ਇਸ ਤਰ੍ਹਾਂ ਦਾ ਕੋਈ ਵੀ ਪੱਤਰ ਮਿਲਣ ਤੋਂ ਇਨਕਾਰ ਕੀਤਾ ਹੈ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਨਿੱਜੀ ਸਕੱਤਰ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿੱਚ ਹੁਣ ਤੱਕ ਕੋਈ ਮੁਆਫ਼ੀ ਪੱਤਰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਨਾ ਹੀ ਕਿਸੇ ਨੇ ਦਸਤੀ ਰੂਪ ਵਿੱਚ ਤੇ ਨਾ ਹੀ ਈਮੇਲ ਜਾਂ ਫੈਕਸ ਰਾਹੀਂ ਅਜਿਹਾ ਮੁਆਫ਼ੀ ਪੱਤਰ ਭੇਜਿਆ ਹੈ।

LEAVE A REPLY

Please enter your comment!
Please enter your name here