
ਬੁਢਲਾਡਾ 24ਅਕਤੂਬਰ (ਸਾਰਾ ਯਹਾਂ/ਅਮਨ ਮਹਿਤਾ) ਸਮਾਜ ਸੇਵਾ ਨੂੰ ਸਮਰਪਿੱਤ ਰਹਿਮਤ ਵੈਲਫੇਅਰ ਫਾਊਂਡੇਸ਼ਨ ਵੱਲੋਂ ਪਿੰਡ ਦਰੀਆਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾਂ ਦੇ ਆਗੂ ਸੁਖਦਰਸ਼ਨ ਸਿੰਘ, ਗੁਰਦੀਪ ਸਿੰਘ ਨੇ ਦੱਸਿਆ ਕਿ ਖੂਨਦਾਨ ਕੈਂਪ ਦਾ ਉਦਘਾਟਨ ਨਵ ਨਿਯੁਕਤ ਸਰਪੰਚ ਜਸਪਾਲ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਸਿਵਲ ਹਸਪਤਾਲ ਮਾਨਸਾ ਦੀ ਸ਼ਾਇਨਾ ਗੋਇਲ ਦੀ ਟੀਮ 58 ਯੂਨਿਟ ਖੂਨ ਦਾਨ ਲਿਆ ਗਿਆ। ਇਸ ਮੌਕੇ ਸਰਪੰਚ ਜਸਪਾਲ ਸਿੰਘ ਨੇ ਫਾਊਂਡੇਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਮਹਾਦਾਨ ਹੈ। ਖੂਨ ਨਾਲੀਆਂ ਵਿੱਚ ਨਹੀਂ ਸ਼ਰੀਰ ਵਿੱਚ ਵਗਣਾ ਚਾਹੀਦਾ ਹੈ। ਖੂਨਦਾਨ ਨਾਲ ਹਜਾਰਾਂ ਲੋੜਵੰਦ ਜਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਖੂਨਦਾਨ ਕਰਨ ਨਾਲ ਸ਼ਰੀਰ ਅੰਦਰ ਨਵੇਂ ਖੂਨ ਦਾ ਸੰਚਾਰ ਹੁੰਦਾ ਹੈ ਜਿਸ ਨਾਲ ਵਿਅਕਤੀ ਚੁਸਤ ਤੇ ਫੁਰਤੀਲਾ ਮਹਿਸੂਸ ਕਰਦਾ ਹੈ। ਇਸ ਲਈ ਸਾਨੂੰ ਖੂਨਦਾਨ ਕੈਂਪਾਂ ਦਾ ਆਯੋਜਨ ਕਰਕੇ ਸਮੇਂ ਸਮੇਂ ਤੇ ਖੂਨਦਾਨ ਕਰਨਾ ਚਾਹੀਦਾ ਹੈ।
