
ਬਲਾਚੌਰ 30, ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): : ਦਰਿਆ ‘ਚ ਨਹਾਉਣ ਗਏ ਬਲਾਚੌਰ ਦੇ ਚਾਰ ਨੌਜਵਾਨਾਂ ਦੀ ਡੁੱਬਣ ਨਾਲ ਮੌਤ ਹੋ ਗਈ।ਚਾਰਾਂ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।ਇਸ ਘਾਟਨ ਮਗਰੋਂ ਸ਼ਹਿਰ ਵਿੱਚ ਮਾਤਮ ਛਾਅ ਗਿਆ ਹੈ।
ਬਲਾਚੌਰ ਦੇ ਵਾਰਡ ਨੰਬਰ 4 ਦੇ ਚਾਰ ਨੌਜਵਾਨਾਂ ਦੇ ਦਰਿਆਂ ‘ਚ ਨਹਾਉਂਦੇ ਸਮੇਂ ਲਾਪਤਾ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।ਇਹ ਨੌਜਵਾਨ ਗਰਮੀ ਤੋਂ ਨਿਜਾਤ ਪਾਉਣ ਲਈ ਬਾਅਦ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਮੋਟਰਸਾਈਕਲਾਂ ਉੱਪਰ ਸਵਾਰ ਹੋ ਪਿੰਡ ਔਲੀਆਪੁਰ ਲਾਗੇ ਸਤਲੁਜ ਦਰਿਆ ਤੇ ਗਏ ਸੀ।
ਦਰਿਆ ਦੇ ਤੇਜ਼ ਵਹਾਅ ਕਾਰਨ ਉਹ ਪਾਣੀ ਦੀ ਲਪੇਟ ‘ਚ ਆ ਗਏ ਅਤੇ ਬਾਹਰ ਨਹੀਂ ਨਿਕਲ ਪਾਏ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਅਵਤਾਰ ਸਿੰਘ ਨੇ ਦੱਸਿਆ ਕਿ ਬਲਾਚੌਰ ਦੇ ਵਾਰਡ ਨੰਬਰ ਚਾਰ ਨਿਵਾਸੀ ਹਰਦੀਪ ਕੁਮਾਰ ਉਰਫ ਮਨੀ, ਸੰਦੀਪ ਉਰਫ਼ ਦੀਪੁ ਅਤੇ ਹੈਪੀ ਜਿਹੜੇ ਕਿ ਔਲੀਆਪੁਰ ‘ਚ ਚੱਲ ਰਹੇ ਸਤਲੁਜ ਦਰਿਆ ‘ਚ ਨਹਾਉਣ ਸਮੇਂ ਲਾਪਤਾ ਹੋ ਗਏ ਸੀ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਹਨ।
