
ਮਾਨਸਾ/ਬੁਢਲਾਡਾ (ਸਾਰਾ ਯਹਾਂ/ ਮੁੱਖ ਸੰਪਾਦਕ ): ਮਾਨਯੋਗ ਵਧੀਕ ਡਾਇਰੈਕਟਰ ਜਨਰਲ ਪੁਲਿਸ ਕਮਿਊਨਟੀ ਅਫੇਰਜ ਡਵੀਜਨ ਪੰਜਾਬ ਜੀ,ਮਾਨਯੋਗ ਇੰਨਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਬਠਿੰਡਾ,ਮਾਨਯੋਗ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਅਤੇ ਕਪਤਾਨ ਪੁਲਿਸ (ਡੀ)ਕਮ ਜਿਲ੍ਹਾ ਕਮਿਊਨਟੀ ਪੁਲਿਸ ਅਫਸਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਮਿਤੀ 11-01-2023 ਨੂੰ ਥਾਣਾ ਮੁਖੀ ਐਸ ਆਈ ਬੂਟਾ ਸਿੰਘ ਮੁੱਖ ਅਫਸਰ ਅਤੇ ਹੋਲ ਸੁਖਵਿੰਦਰ ਸਿੰਘ ਸਾਂਝ ਕੇਂਦਰ ਸਿਟੀ ਬੁਢਲਾਡਾ ਵੱਲੋਂ ਪਿੰਡ ਦਰੀਆਪੁਰ ਕਲਾ ਵਿਖੇ ਨਸ਼ਿਆਂ ਦੇ ਬੁਰੇ ਪ੍ਰਭਾਵ ਸਬੰਧੀ ਕੈੰਪ ਲਾਇਆ ਅਤੇ ਸਾਂਝ ਕੇਂਦਰਾਂ ਵਲੋਂ ਦਿਤੀਆਂ ਜਾਦੀਆ ਸੇਵਾਵਾਂ, ਹੈਲਪ ਲਾਈਨ 112,181 ਬਾਰੇ ਵੀ ਜਾਣਕਾਰੀ ਦਿੱਤੀ ਗਈ।
ਇਸ ਸਮੇ ਮਹਿਲਾ ਮਿੱਤਰ ਲੇਡੀ ਸਿਪਾਹੀ ਚਰਨਜੀਤ ਕੌਰ, ਮਨਪ੍ਰੀਤ ਕੌਰ ਥਾਣਾ ਸਿਟੀ ਬੁਢਲਾਡਾ, ਸਰਪੰਚ ਮਲਕੀਤ ਕੌਰ ਸਮੇਤ ਗ੍ਰਾਮ ਪੰਚਾਇਤ ਪਿੰਡ ਦਰੀਆਂਪੁਰ ਕਲਾ ਹਾਜਰ ਸਨ।
