*ਤੰਦਰੁਸਤ ਨੋਨਿਹਾਲ ਲਈ ਮਾਤਾ ਪਿਤਾ ਨੂੰ ਖਾਣ ਪੀਣ ਦੀਆਂ ਚੀਜ਼ਾਂ ਵੱਲ ਖਾਸ ਧਿਆਨ ਦੇਣ ਦੀ ਜ਼ਰੂਰਤ-ਡਾ.ਹਿਮਾਂਸ਼ੂ*

0
15

ਫ਼ਗਵਾੜਾ 17 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਆਮ ਤੌਰ ‘ਤੇ ਕਿਸੇ ਤੰਦਰੁਸਤ, ਖੂਬਸੂਰਤ ਇੰਸਾਨ ਨੂੰ ਦੇਖ ਕੇ ਕਿਹਾ ਜਾਂਦਾ ਹੈ ਕਿ ਪੁਰਾਣੀਆਂ ਖੁਰਾਕਾਂ ਦੀ ਕਰਾਮਾਤ ਹੈ। ਇਵੇਂ ਹੀ ਬੱਚਿਆਂ ਦੀ ਤੰਦਰੁਸਤੀ ਅਤੇ ਵੱਧਦੀ ਉਮਰ ਦੇ ਦੌਰਾਨ ਬਿਮਾਰੀ ਮੁਕਤ ਰਹਿਣ ਦੇ ਲਈ ਮਾਤਾ ਪਿਤਾ ਨੂੰ ਖਾਸ ਕਰਕੇ ਬੱਚਿਆਂ ਦੀਆਂ ਖਾਣ ਪੀਣ ਦੀਆਂ ਚੀਜ਼ਾਂ ਵੱਲ ਖਾਸ ਧਿਆਨ ਦਿੱਤਾ ਜਾਵੇ ਤਾਂ ਆਉਣ ਵਾਲੀ ਉਮਰ ਦੇ ਵਿੱਚ ਬੱਚੇ ਨੂੰ ਕਾਫੀ ਫਾਇਦੇ ਹੁੰਦੇ ਹਨ। ਜਿਸ ਨੂੰ ਲੈ ਕੇ ਨਿਊ ਲਾਈਫ ਹਸਪਤਾਲ,ਸਾਹਮਣੇ ਗੁਰੂ ਨਾਨਕ ਐਵਨਿਓ, ਮਜੀਠਾ ਰੋਡ,ਅੰਮ੍ਰਿਤਸਰ ਤੋਂ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਹਿਮਾਸ਼ੂ ਰਾਏ ਵੱਲੋਂ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੱਤੀ ਗਈ। ਡਾ.ਹਿਮਾਂਸ਼ੂ ਨੇ ਦੱਸਿਆ ਕਿ ਨਵ ਜਨਮੇ ਬੱਚਿਆਂ ਤੋਂ ਲੈ ਕੇ ਘੱਟੋ ਘੱਟ ਤਿੰਨ ਸਾਲ ਤੱਕ ਖਾਣ ਪੀਣ ਦੀਆਂ ਵਸਤੂਆਂ ਨੂੰ ਲੈ ਕੇ ਮਾਤਾ ਪਿਤਾ ਨੂੰ ਉਚੇਚੇ ਤੌਰ ‘ਤੇ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਇੱਕ ਤੋਂ ਛੇ ਮਹੀਨੇ ਤੱਕ ਬੱਚੇ ਲਈ ਮਾਂ ਦਾ ਦੁੱਧ ਪਿਲਾਉਣਾ ਬਹੁਤ ਲਾਜ਼ਮੀ ਹੈ। ਬੋਤਲ ਵਾਲਾ ਦੁੱਧ,ਜਨਮ ਘੁੱਟੀ ਅਤੇ ਸੂਰਮਾ ਬੱਚੇ ਲਈ ਹਾਨੀਕਾਰਕ ਹੈ। ਛੇ ਤੋਂ ਅੱਠ ਮਹੀਨੇ ਦੇ ਬੱਚੇ ਲਈ ਤਰਲ ਪਦਾਰਥ ਜਿਵੇਂ ਪਤਲਾ ਦਲੀਆ ਦਹੀ ਦਾਲ,ਕੇਲਾ ਪਤਲਾ ਕਰਕੇ,ਸੂਜੀ ਦੀ ਖੀਰ ਦਿਨ ਦੇ ਵਿੱਚ ਦੋ ਤੋਂ ਤਿੰਨ ਵਾਰੀ ਦਿੱਤੀ ਜਾ ਸਕਦੀ ਹੈ। ਅੱਠ ਮਹੀਨੇ ਤੋਂ ਇੱਕ ਸਾਲ ਦੇ ਬੱਚੇ ਲਈ ਆਲੂ,ਚਾਵਲ,ਚੀਕੂ,ਪਪੀਤਾ,ਅੰਬ,ਦਾਲ ਸਬਜ਼ੀ ਵਿੱਚ ਰੋਟੀ ਕੁੱਟ ਕੇ ਦਿਨ ਦੇ ਵਿੱਚ ਦੋ ਤੋਂ ਤਿੰਨ ਵਾਰੀ ਦੇਣੀ ਚਾਹੀਦੀ ਹੈ। ਅਗਰ ਪਰਿਵਾਰ ਵਾਲੇ ਆਂਡਾ ਖਾਂਦੇ ਹਨ ਤਾਂ ਉਹ ਵੀ ਬੱਚੇ ਨੂੰ ਖਵਾਇਆ ਜਾ ਸਕਦਾ ਹੈ। ਇਕ ਤੋਂ ਤਿੰਨ ਸਾਲ ਦੀ ਉਮਰ ਵਾਲੇ ਬੱਚੇ ਨੂੰ ਘਰ ਵਿੱਚ ਤਿਆਰ ਪੋਸ਼ਟਿਕ ਆਹਾਰ ਬੱਚੇ ਨੂੰ ਦੇਣਾ ਚਾਹੀਦਾ ਹੈ। ਦਿਨ ਚ ਦੋ ਤੋਂ ਤਿੰਨ ਵਾਰੀ ਦਾਲ ਜਾਂ ਸਬਜ਼ੀ ਦੇ ਨਾਲ ਛੋਟੀ ਪਤਲੀ ਇੱਕ ਇਕ ਰੋਟੀ ਖੁਆਉਣ ਦੇ ਨਾਲ ਬੱਚੇ ਦਾ ਸਰੀਰ ਤੰਦਰੁਸਤ ਹੋਵੇਗਾ। ਬੱਚੇ ਨੂੰ ਖਾਣਾ ਖਵਾਉਣ ਤੋਂ ਪਹਿਲਾਂ ਆਪਣੇ ਹੱਥ ਚੰਗੀ ਤਰ੍ਹਾਂ ਧੋ ਲੈਣੇ ਚਾਹੀਦੇ ਹਨ। ਬੱਚਿਆਂ ਨੂੰ ਬਿਮਾਰੀ ਤੋਂ ਦੂਰ ਰੱਖਣ ਲਈ ਚਿਪਸ,ਕੁਰਕਰੇ, ਟੋਫੀਆਂ,ਚੋਕਲੇਟ,ਮੈਦੇ ਤੋਂ ਬਣੀਆਂ ਚੀਜ਼ਾਂ,ਕੋਲ ਡਰਿੰਕ, ਪੈਪਸੀ,ਫਰੂਟੀ,ਬੰਦ ਡੱਬੇ ਦੇ ਜੂਸ ਤੋਂ ਪਰਹੇਜ਼ ਰੱਖਣਾ ਜਰੂਰੀ ਹੈ

        ਡਾ.ਹਿਮਾਂਸ਼ੂ ਰਾਏ ਨੇ ਦੱਸਿਆ ਕਿ ਅਗਰ ਬੱਚੇ ਨੂੰ ਟੱਟੀਆਂ ਜਾਂ ਉਲਟੀਆਂ ਦੀ ਸ਼ਿਕਾਇਤ ਹੋਵੇ ਤਾਂ ਬੱਚਿਆਂ ਦੇ ਮਾਹਿਰ ਡਾਕਟਰ ਕੋਲੋਂ ਚੈੱਕ ਅਪ ਕਰਾਉਣ ਦੇ ਨਾਲ ਨਾਲ ਉਸਨੂੰ ਨਰਮ ਖੁਰਾਕ ਦੇਣੀ ਚਾਹੀਦੀ ਹੈ। ਇਸ ਹਾਲਤ ਵਿੱਚ ਬੱਚੇ ਨੂੰ ਦਾਲ,ਦਹੀ,ਕੇਲਾ,ਚਾਵਲਾਂ ਦੀ ਪਿੱਛ,ਸੂਜੀ ਦੀ ਖੀਰ,ਖਿੱਚੜੀ ਓ ਆਰ ਐਸ ਦਾ ਘੋਲ ਦਾ ਪਾਣੀ ਦੇਣਾ ਚਾਹੀਦਾ ਹੈ। ਅਜਿਹੇ ਹਾਲਾਤ ਵਿੱਚ ਬੋਤਲ ਵਾਲਾ ਦੁੱਧ ਤੇ ਬਜ਼ਾਰੀ ਖਾਣ ਪੀਣ ਦੇ ਸਮਾਨ ਦੀ ਵਰਤੋਂ ਨਹੀਂ ਹੋਣੀ ਚਾਹੀਦੀ। ਦੋ ਤੋਂ ਤਿੰਨ ਸਾਲ ਦੀ ਉਮਰ ਦੇ ਵਿੱਚ ਬੱਚੇ ਨੂੰ ਵੱਧ ਤੋਂ ਵੱਧ ਹਰੀਆ ਸਬਜ਼ੀਆਂ ਜਿਵੇਂ ਪਾਲਕ,ਮਟਰ,ਫਲੀਆਂ,ਬੰਦ ਗੋਭੀ,ਚੁਕੰਦਰ,ਗਾਜਰ ਸਮੇਤ ਤਾਜੇ ਫਲਾਂ ਵਿੱਚ ਅਨਾਰ,ਸੇਬ ਅੰਬ ਗੁੜ ਕਾਲੇ ਛੋਲੇ,ਭੁੱਜੇ ਹੋਏ ਛੋਲੇ ਸਮੇਤ ਆਂਡਾ ਮੀਟ ਵੀ ਦਿੱਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here