ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕਰਕੇ ਆਮ ਲੋਕਾਂ ਦੀ ਭਾਰੀ ਲੁੱਟ ਕਰ ਰਹੀ ਹੈ ਕੇਂਦਰ ਸਰਕਾਰ : ਜਸਪਾਲ ਦਾਤੇਵਾਸ

0
19

ਮਾਨਸਾ 21 ਜੂਨ  (ਸਾਰਾ ਯਹਾ/ਬੀਰਬਲ ਧਾਲੀਵਾਲ) – ਕੇਂਦਰ ਸਰਕਾਰ ਵੱਲੋਂ ਲਗਾਤਾਰ ਪਿਛਲੇ 13 ਦਿਨ ਤੋਂ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ਜਦਕਿ ਕੌਮਾਂਤਰੀ ਪੱਧਰ ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਜਸਪਾਲ ਸਿੰਘ ਦਾਤੇਵਾਸ ਵੱਲੋਂ ਕੀਤਾ ਗਿਆ ਨਾਲ ਹੀ ਉਹਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਨੂੰ ਬੰਦ ਪਏ ਨੂੰ ਕਰੀਬ 3 ਮਹੀਨੇ ਹੋਣ ਵਾਲੇ ਹਨ ਜਿਸ ਨਾਲ ਦੇਸ਼ ਦੇ ਮੱਧਮ ਅਤੇ ਗਰੀਬ ਪਰਿਵਾਰਾਂ ਨੂੰ ਭਾਰੀ ਆਰਥਿਕ ਨੁਕਸਾਨ ਜੋ ਉਹ ਝੱਲਣਾ ਪੈ ਰਿਹਾ ਹੈ ਬਹੁਤ ਲੋਕਾਂ ਦੇ ਰੁਜ਼ਗਾਰ ਠੱਪ ਹੋ ਚੁੱਕੇ ਹਨ ਉਹਨਾਂ ਦੇ ਕਮਾਈ ਦੇ ਸਾਧਨਾਂ ਵਿੱਚ ਕਮੀ ਆਈ ਹੈ ਉਹਨਾਂ ਸਰਕਾਰ ਨੂੰ ਬੇਨਤੀ ਕੀਤੀ ਕਿ ਇਹੋ ਜਿਹੇ ਸਮੇਂ ਦੇਸ਼ ਦੇ ਆਮ ਲੋਕਾਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਹੀ ਫ਼ੈਸਲੇ ਲੈਣੇ ਚਾਹੀਦੇ ਹਨ ਪਰ ਇਸਦੇ ਉਲਟ ਜਦੋਂ ਦੀ ਮੋਦੀ ਸਰਕਾਰ ਸੱਤਾ ਵਿੱਚ ਆਈ ਹੈ ਉਹ ਉਦੋਂ ਤੋਂ ਹੀ ਪੂੰਜੀਪਤੀਆਂ ਦੇ ਹੱਥਾਂ ਵਿੱਚ ਖੇਡ ਰਹੀ ਹੈ।ਉਹਨਾਂ ਦੇ ਵੱਡੇ-ਵੱਡੇ ਲੋਨ ਮਾਫ਼ ਕੀਤੇ ਜਾ ਰਹੇ ਹਨ ਜਦਕਿ ਦੂਜੇ ਪਾਸੇ ਆਮ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ।  ਟਰਾਂਸਪੋਰਟ ਦਾ ਕੰਮ ਜੋ ਕਾਫ਼ੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ ਜੋ ਬਹੁਤ ਮੁਸ਼ਕਿਲ ਨਾਲ ਦੁਬਾਰਾ ਸ਼ੁਰੂ ਹੋਇਆ ਉਸਤੇ ਇਸ ਤੇਲ ਦੀਆਂ ਵਧੀਆਂ ਕੀਮਤਾਂ ਨਾਲ ਭਾਰੀ ਮਾਰ ਪੈ ਰਹੀ ਹੈ ਕਿਸਾਨੀ ਵਰਗ ਜੋ ਝੋਨੇ ਦੀ ਕਾਸ਼ਤ ਕਰ ਰਿਹਾ ਹੈ ਜਿਸ ਵਿੱਚ ਕਾਫੀ ਵੱਡੀ ਲਾਗਤ ਜੋ ਹੈ ਡੀਜ਼ਲ ਦੀ ਹੁੰਦੀ ਹੈ ਪਹਿਲਾਂ ਹੀ ਕਰਜ਼ੇ ਅਤੇ ਗਰੀਬੀ ਦੀ ਮਾਰ ਝੱਲ ਰਹੀ ਕਿਸਾਨੀ ਦਾ ਇਸ ਨਾਲ ਕਾਫੀ ਨੁਕਸਾਨ ਜੋ ਹੈ ਉਹ ਹੋ ਰਿਹਾ ਹੈ। ਅਜਿਹੇ ਸਮੇਂ ਕੋਈ ਰਾਹਤ ਪ੍ਰਦਾਨ ਕਰਨ ਦੀ ਜਗ੍ਹਾ ਸਰਕਾਰ ਆਮ ਲੋਕਾਂ ਨੂੰ ਆਤਮ-ਨਿਰਭਰ ਬਣਨ ਦਾ ਪਾਠ ਪੜਾ ਰਹੀ ਹੈ ਜੋਕਿ ਆਪਣੀ ਜਿੰਮੇਵਾਰੀ ਤੋਂ ਭੱਜਣ ਦਾ ਵਰਤਾਰਾ ਹੈ  ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਆਮ ਲੋਕਾਂ ਦੇ ਹਿੱਤਾਂ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਤੇਲ ਦੀਆਂ ਕੀਮਤਾਂ ਵਿੱਚ ਕਟੌਤੀ ਕਰਨੀ ਚਾਹੀਦੀ ਹੈ। ਤਾਲਾਬੰਦੀ ਦੀ ਆੜ ਵਿੱਚ ਸਰਕਾਰ ਜਨਤਾ ਦੇ ਰੋਹ ਨੂੰ ਦਬਾਉਣਾ ਚਾਹੁੰਦੀ ਹੈ ਪਰ ਆਮ ਆਦਮੀ ਪਾਰਟੀ ਆਮ ਲੋਕਾਂ ਦੇ ਹਿੱਤ ਲਈ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟੇਗੀ ਉਹ ਲੋਕਾਂ ਦੀ ਅਵਾਜ਼ ਜਰੂਰ ਬੁਲੰਦ ਕਰਦੀ ਰਹੇਗੀ।ਇਸ ਮੌਕੇ  ਡਾ ਵਿਜੇ ਸਿੰਗਲਾ,ਗੁਰਪ੍ਰੀਤ ਸਿੰਘ ਮਾਨਸ਼ਾਹੀਆ, ਗੁਰਪ੍ਰੀਤ ਸਿੰਘ ਭੁੱਚਰ, ਹਰਜੀਤ ਸਿੰਘ ਦੰਦੀਵਾਲ,ਚਰਨਜੀਤ ਅੱਕਾਂਵਾਲੀ,ਰਣਜੀਤ ਰੱਲਾ,ਪਰਮਿੰਦਰ ਕੌਰ ਸਮਾਘ,ਮਾਸਟਰ ਵਰਿੰਦਰ ਸੋਨੀ,ਹਰਜਿੰਦਰ ਦਿਆਲਪੁਰਾ,ਕਾਕੂ ਬਰੇਟਾ ਤੇ ਰਮੇਸ਼ ਸਰਪੰਚ ਖਿਆਲਾ ਹਾਜ਼ਰ ਸਨ।

NO COMMENTS