ਤੇਲ ਕੀਮਤਾਂ ਵਿੱਚ ਲਗਾਤਾਰ ਵਾਧਾ ਮੋਦੀ ਸਰਕਾਰ ਨੇ ਕੰਪਨੀਆਂ ਨੂੰ ਲੋਕਾਂ ਦੀ ਲੁੱਟ ਦੇ ਰਾਹ ਖੋਲੇ….!! ਚੌਹਾਨ

0
48

ਮਾਨਸਾ-21 ਜੂਨ (ਸਾਰਾ ਯਹਾ/ਜੋਨੀ ਜਿੰਦਲ) ਕਰੋਨਾ ਵਾਇਰਸ ਮਹਾਮਾਰੀ ਤੇ ਆਰਥਿਕ ਸੰਕਟ ਦੇ ਸਿਕਾਰ ਲੋਕਾਂ ਉੱਪਰ ਹਰ ਦਿਨ ਲੋਕ ਵਿਰੋਧੀ ਫੈਸਲੇ ਧੋਫ ਕੇ ਸਰਕਾਰ ਆਰਥਿਕ  ਕੰਗਾਲੀ ਵੱਲ ਧੱਕ ਰਹੀ ਹੈ। ਜਦੋਂ ਕਿ ਲਾਕਡਾਉਣ ਕਾਰਨ ਕਰੋੜਾਂ ਲੋਕਾਂ ਦੇ ਰੁਜ਼ਗਾਰ ਤੇ ਛੋਟੇ ਕਾਰੋਬਾਰ ਤਬਾਹ ਹੋ ਗਏ ਹਨ। ਜਿਸ ਕਾਰਨ ਕਰੋੜਾਂ ਪ੍ਰਵਾਸੀ ਮਜ਼ਦੂਰਾਂ ਨੂੰ ਮਜਬੂਰੀ ਬਸ ਆਪਣੇ ਘਰਾਂ ਨੂੰ ਜਾਣਾ ਪਿਆ ਤੇ ਸੜਕਾਂ ਤੇ ਰੁਲਣਾ ਪਿਆ ਅਤੇ ਵੱਡੀ ਗਿਣਤੀ ਵਿੱਚ ਮਜਦੂਰਾ ਨੂੰ ਜਾਨਾ ਗਵਾਉਣੀਆ ਪਈਆਂ।ਅਜਿਹੇ ਸੰਕਟ ਸਮੇਂ ਲੋਕਾਂ ਦੀ ਆਰਥਿਕ ਮਦਦ ਕਰਨ ਦੀ ਬਜਾਏ ਮਹਾਮਾਰੀ ਦੀ ਆੜ ਵਿੱਚ ਅਣ ਐਲਾਨੀ ਐਮਰਜੈਂਸੀ ਲਾ ਕੇ ਲੋਕਾਂ ਨੂੰ ਸਹੁਲਤਾਂ ਤੋਂ ਵਾਂਝੇ ਕੀਤਾ ਗਿਆ ਹੈ। ਸਹਿਰ ਦੇ ਵਾਰਡ ਨੰਬਰ ਇਕ ਵਿਖੇ ਸੀ ਪੀ ਆਈ ਦੇ ਜਿਲਾ ਸਕੱਤਰ ਕਾਮਰੇਡ ਕ੍ਰਿਸਨ ਚੌਹਾਨ, ਸਹਿਰੀ ਸਕੱਤਰ ਰਤਨ ਭੋਲਾ, ਟਰੇਡ ਯੂਨੀਅਨ ਦੇ ਮਿੱਠੂ ਸਿੰਘ ਮੰਦਰ, ਜਮਹੂਰੀ ਕਿਸਾਨ ਸਭਾ ਦੇ ਮੇਜਰ ਸਿੰਘ ਦੂਲੋਵਾਲ ਦੀ ਅਗਵਾਈ ਹੇਠ ਵਧ ਰਹੀਆਂ ਤੇਲ ਕੀਮਤਾਂ ਦੇ ਵਾਧੇ ਖਿਲਾਫ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਪੂਰੀ ਤਰ੍ਹਾਂ ਡਿੱਗ ਚੁੱਕੀਆਂ ਹਨ, ਅਜਿਹੇ ਸਮੇਂ ਵਿੱਚ ਸਰਕਾਰ ਤੇਲ ਕੀਮਤਾਂ ਨੂੰ ਤੁਰੰਤ ਘਟਾ ਕੇ ਆਮ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ, ਲਗਾਤਾਰ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਪ੍ਰਾਈਵੇਟ ਕੰਪਨੀਆਂ ਨੂੰ ਲੋਕਾਂ ਦੀ ਲੁੱਟ ਦੇ ਰਾਹ ਖੋਲੇ ਜਾ ਰਹੇ ਹਨ। ਆਗੂਆਂ ਨੇ ਮੰਗ ਕੀਤੀ ਕਿ ਕੌਮਾਂਤਰੀ ਬਾਜ਼ਾਰ ਮੁਤਾਬਕ ਕੀਮਤਾਂ ਤਹਿ ਕਰਕੇ ਰੇਟ ਘਟਾਏ ਜਾਣ ਅਤੇ ਲੋਕਾਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮ ਸਿੰਘ ਮਾਨਸਾ, ਗੁਰਚਰਨ ਸਿੰਘ ਭਿੰਡਰ, ਉੱਗਰ ਸਿੰਘ, ਬਿੱਲਾ ਸਿੰਘ ਅਤੇ ਵਾਰਡ ਨਿਵਾਸੀਆਂ ਨੇ ਸਰਕਾਰ ਖਿਲਾਫ਼ ਰੋਸ ਪ੍ਰਗਟ ਕੀਤਾ ਗਿਆ। 

NO COMMENTS