
ਮੋਗਾ (ਸਾਰਾ ਯਹਾਂ/ਬਿਊਰੋ ਨਿਊਜ਼ ) : ਮੋਗਾ ਦੇ ਪਿੰਡ ਮਾਣੂੰਕੇ ਦੇ ਬੱਸ ਸਟੈਂਡ ਕੋਲ ਇੱਕ ਤੇਜ਼ ਰਫ਼ਤਾਰ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਇੱਕ ਕੰਧ ‘ਤੇ ਜਾ ਚੜ੍ਹੀ।ਦਰਅਸਲ, ਸਾਹਮਣੇ ਤੋਂ ਆਉਂਦੀ ਇਕ ਰੇਹੜੀ ਨੂੰ ਬਚਾਉਂਦੇ ਹੋਏ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਕੰਧ ਦੇ ਉਪਰ ਚੜ੍ਹ ਗਈ।
ਘਟਨਾ ਦੌਰਾਨ ਕਾਰ ‘ਚ ਸਵਾਰ ਤਿੰਨ ਸ਼ਖਸ ਜ਼ਖਮੀ ਹੋ ਗਏ।ਕਾਰ ਨਿਹਾਲ ਸਿੰਘ ਵਾਲਾ ਤੋਂ ਬਾਘਾਪੁਰਾਣਾ ਜਾ ਰਹੀ ਸੀ।
