
06 ਸਤੰਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਸੇਵਾ ਭਾਰਤੀ ਮਾਨਸਾ ਵੱਲੋਂ ਤੁਲਸੀ ਵੰਡ ਸਮਾਰੋਹ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਚੱਲ ਰਹੀ ਪ੍ਰਭਾਤਫੇਰੀ ਸਮੇਂ ਸ੍ਰੀ ਵਿਨੋਦ ਕੁਮਾਰ ਮੰਗੀ ਜੀ ਦੇ ਨਿਵਾਸ ਅਸਥਾਨ ਜੈਨ ਸਕੂਲ ਵਾਲੀ ਗਲੀ ਮਾਨਸਾ ਵਿਖੇ ਕੀਤਾ ਗਿਆ । ਇਸ ਪ੍ਰੋਜੈਕਟ ਦੇ ਚੇਅਰਮੈਨ ਤਰਸੇਮ ਸ਼ਰਮਾ ਅਤੇ ਅਵਿਸਸੇ਼ਕ ਜਿੰਦਲ ਨੇ ਬੂਟਿਆਂ ਦਾ ਪ੍ਰਬੰਧ ਅਤੇ ਸਾਂਭ ਸੰਭਾਲ ਕੀਤੀ । ਸੰਸਥਾ ਦੇ ਚੇਅਰਮੈਨ ਸ਼ਾਮ ਲਾਲ ਗੋਇਲ, ਠਾਕਰ ਦਾਸ, ਜਗਦੀਸ਼ ਰਾਏ ਬਾਂਸਲ ਅਤੇ ਈਸ਼ਵਰ ਗੋਇਲ ਨੇ ਦੱਸਿਆ ਕਿ ਸਾਡੀ ਸੰਸਥਾ ਵਾਤਾਵਰਨ ਦੀ ਸ਼ੁੱਧਤਾ ਲਈ ਅਜਿਹੇ ਪ੍ਰੋਜੈਕਟ ਅਕਸਰ ਲਗਾਉਂਦੀ ਰਹਿੰਦੀ ਹੈ । ਪ੍ਰਧਾਨ ਸੁਨੀਲ ਗੋਇਲ, ਕੈਸ਼ੀਅਰ ਯੁਕੇਸ਼ ਗੋਇਲ ਨੇ ਦੱਸਿਆ ਕਿ ਅੱਜ 200 ਬੂਟੇ ਤੁਲਸੀ ਵੰਡੇ ਗਏ ਹਨ । ਇਸ ਮੌਕੇ ਮੈਂਬਰ ਰਮੇਸ਼ ਜਿੰਦਲ, ਸੁਰਿੰਦਰ ਲਾਲੀ, ਰਾਜਦੀਪ ਸਿੰਗਲਾ, ਪ੍ਰਦੀਪ ਕੁਮਾਰ, ਵਿੱਕੀ ਅਤੇ ਅਗਰੋਈਆ ਟੇਲਰ ਆਦਿ ਹਾਜ਼ਰ ਸਨ।
