ਤੀਸਰੇ ਮੂਰਤੀ ਸਥਾਪਨਾ ਸਮਾਗਮ ਸਬੰਧੀ ਅੱਜ ਨਵਰਾਤਰਿਆਂ ਦੇ ਤੀਸਰੇ ਦਿਨ ਸ਼੍ਰੀ ਚੰਦਰਘੰਟਾ ਜੀ ਅਤੇ ਸ਼੍ਰੀ ਕੂਸ਼ਮਾਂਡਾ ਜੀ ਸਰੂਪ ਦੀ ਪੂਜਾ ਸ਼ਰਧਾ ਅਤੇ ਪ੍ਰੇਮ ਭਾਵ ਨਾਲ ਕੀਤੀ ਗਈ*

0
18

ਮਾਨਸਾ 09,ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ) : ਤੀਸਰੇ ਮੂਰਤੀ ਸਥਾਪਨਾ ਸਮਾਗਮ ਸਬੰਧੀ ਅੱਜ ਅੱਸੂ ਮਹੀਨੇ ਦੇ ਸ਼ਰਦ ਨਵਰਾਤਰਿਆਂ ਦੇ ਤੀਸਰੇ ਦਿਨ ਤੀਜ ਅਤੇ ਚੌਥ ਤਿਥੀ ਇੱਕੋ ਦਿਨ ਹੋਣ ਕਰਕੇ ਮਾਂ ਭਗਵਤੀ ਜੀ ਦੇ ਅਲੌਕਿਕ ਸ਼੍ਰੀ ਚੰਦਰਘੰਟਾ ਜੀ ਅਤੇ ਸ਼੍ਰੀ ਕੂਸ਼ਮਾਂਡਾ ਜੀ ਸਰੂਪ ਦੀ ਪੂਜਾ ਸ਼ਰਧਾ ਅਤੇ ਪ੍ਰੇਮ ਭਾਵ ਨਾਲ ਕੀਤੀ ਗਈ।
ਇਹਨਾਂ ਮਹਾਂਸ਼ਕਤੀਆਂ ਦੀ ਅਰਾਧਨਾ ਕਰਨ ਨਾਲ ਤਪ ਸ਼ਕਤੀ, ਸਦਾਚਾਰ ਸੰਜਮ ਅਤੇ ਹਰ ਖੇਤਰ ਵਿੱਚ ਜਿੱਤ ਦੀ ਪ੍ਰਾਪਤੀ ਹੁੰਦੀ ਹੈ। ਦੇਵੀ ਮਾਂ ਦੇ ਇਹਨਾਂ ਪਾਵਨ ਸਰੂਪਾਂ ਦੀ ਪੂਜਾ ਅੱਜ ਸ਼ਰਧਾ ਅਤੇ ਭਗਤੀ ਭਾਵ ਨਾਲ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਰ ਵਨ-ਵੇ ਟ੍ਰੈਫ਼ਿਕ ਰੋਡ ਮਾਨਸਾ ਵਿਖੇ ਕੀਤੀ ਗਈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਡਲ ਦੇ ਕੈਸ਼ੀਅਰ ਤਰੁਣ ਕੁਮਾਰ ਨੇ ਦੱਸਿਆ ਕਿ ਅੱਜ ਦਾ ਇਹ ਪਵਿੱਤਰ ਪੂਜਨ ਮਾਸਟਰ ਸ਼ਾਮ ਲਾਲ ਸ਼ਰਮਾ ਜੀ ਕੋਟਲੀ ਵਾਲਿਆਂ ਦੇ ਸਪੁੱਤਰ ਇੰਜੀਨੀਅਰ ਅਸ਼ੀਸ਼ ਗੌਰਵ ਨੇ ਆਪਣੀ ਧਰਮ ਪਤਨੀ ਪ੍ਰਤਿਮਾ ਜੀ ਨੇ ਪਰਿਵਾਰ ਸਮੇਤ ਕੀਤਾ।
ਇਸ ਮੌਕੇ ਭਗਵਾਨ ਸ਼੍ਰੀ ਪਰਸ਼ੂਰਾਮ ਸੰਕੀਰਤਨ ਮੰਡਲ ਦੇ ਅਹੁਦੇਦਾਰਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਉਪਰੋਕਤ ਮੰਦਰ ਵਿਖੇ ਨੌਮੀ ਤਿਥੀ 14 ਅਕਤੂਬਰ 2021 ਵੀਰਵਾਰ ਨੂੰ ਵਿਸ਼ਾਲ ਕੰਜਕ ਪੂਜਨ, ਅਤੁੱਟ ਭੰਡਾਰਾ ਅਤੇ ਸਮਰਾਟ ਸੰਕੀਰਤਨ ਕੀਤਾ ਜਾਵੇਗਾ।

LEAVE A REPLY

Please enter your comment!
Please enter your name here