ਮਾਨਸਾ 08,ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ) : ਤੀਸਰੇ ਮੂਰਤੀ ਸਥਾਪਨਾ ਸਮਾਗਮ ਸਬੰਧੀ ਅੱਜ ਅੱਸੂ ਮਹੀਨੇ ਦੇ ਸ਼ਰਦ ਨਵਰਾਤਰਿਆਂ ਦੇ ਦੂਸਰੇ ਦਿਨ ਮਾਂ ਭਗਵਤੀ ਜੀ ਦੇ ਅਲੌਕਿਕ ਦੂਜੇ ਸਰੂਪ ਸ਼੍ਰੀ ਬ੍ਰਹਮਚਾਰਿਣੀ ਜੀ ਦੀ ਪੂਜਾ ਦਾ ਵਿਧਾਨ ਹੈ,
ਇਸ ਮਹਾਂਸ਼ਕਤੀ ਦੀ ਨੇ ਅਰਾਧਨਾ ਕਰਨ ਨਾਲ ਤਪ ਸ਼ਕਤੀ, ਸਦਾਚਾਰ ਸੰਜਮ ਅਤੇ ਹਰ ਖੇਤਰ ਵਿੱਚ ਜਿੱਤ ਦੀ ਪ੍ਰਾਪਤੀ ਹੁੰਦੀ ਹੈ। ਦੇਵੀ ਮਾਂ ਦੇ ਇਸ ਪਾਵਨ ਸਰੂਪ ਦੀ ਪੂਜਾ ਅੱਜ ਸ਼ਰਧਾ ਅਤੇ ਭਗਤੀ ਭਾਵ ਨਾਲ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਰ ਵਨ-ਵੇ ਟ੍ਰੈਫ਼ਿਕ ਰੋਡ ਮਾਨਸਾ ਵਿਖੇ ਕੀਤੀ ਗਈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਡਲ ਦੇ ਪ੍ਰੈਸ ਸਕੱਤਰ ਸੇਵਕ ਸੰਦਲ ਨੇ ਦੱਸਿਆ ਕਿ ਅੱਜ ਦਾ ਇਹ ਪਵਿੱਤਰ ਪੂਜਨ ਆਪਣੇ ਜਨਮਦਿਨ ਦੀ ਖੁਸ਼ੀ ਵਿੱਚ ਰਾਹੁਲ ਮੌਦਗਿਲ ਪੁੱਤਰ ਰਾਜ ਰਤਨ ਸ਼ਰਮਾ ਜੀ ਨੇ ਪਰਿਵਾਰ ਸਮੇਤ ਕੀਤਾ।
ਇਸ ਮੌਕੇ ਭਗਵਾਨ ਸ਼੍ਰੀ ਪਰਸ਼ੂਰਾਮ ਸੰਕੀਰਤਨ ਮੰਡਲ ਦੇ ਅਹੁਦੇਦਾਰਾਂ ਨੇ ਰਾਹੁਲ ਨੂੰ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ ਗਿਆ।
ਉਪਰੋਕਤ ਮੰਦਰ ਵਿਖੇ ਨੌਮੀ ਤਿਥੀ 14 ਅਕਤੂਬਰ 2021 ਵੀਰਵਾਰ ਨੂੰ ਵਿਸ਼ਾਲ ਕੰਜਕ ਪੂਜਨ, ਅਤੁੱਟ ਭੰਡਾਰਾ ਅਤੇ ਸਮਰਾਟ ਸੰਕੀਰਤਨ ਕੀਤਾ ਜਾਵੇਗਾ।