*ਤੀਜੇ ਦਿਨ ਹਾਕੀ, ਕਬੱਡੀ, ਨੈੱਟਬਾਲ, ਚੈੱਸ, ਹਾਈ ਜੰਪ, ਟੇਬਲ ਟੈਨਿਸ ਅਤੇ ਦੌੜ ਮੁਕਾਬਲੇ ਰਹੇ ਖਿੱਚ ਦਾ ਕੇਂਦਰ*

0
27

ਮਾਨਸਾ, 16 ਸਤੰਬਰ:(ਸਾਰਾ ਯਹਾਂ/ਮੁੱਖ ਸੰਪਾਦਕ)
ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ  ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਦੀ ਯੋਗ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-03 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਜੇ ਦਿਨ ਹੋਏ ਵੱਖ ਵੱਖ ਖੇਡ ਮੁਕਾਬਲਿਆਂ ਵਿਚ ਖਿਡਾਰੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਤੀਜੇ ਦਿਨ ਖੇਡਾਂ ਦੀ ਸ਼ੁਰੂਆਤ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਨਵਜੋਤ ਸਿੰਘ ਧਾਲੀਵਾਲ ਨੇ ਕਰਵਾਈ।
ਸ੍ਰ. ਨਵਜੋਤ ਸਿੰਘ ਧਾਲੀਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਵਿਚ ਅੱਜ ਤੀਜੇ ਦਿਨ ਜਿਲ੍ਹਾ ਪੱਧਰੀ ਖੇਡਾਂ ’ਚ ਅੰਡਰ-17 ਉਮਰ ਵਰਗ ਲੜਕੇ ਲੜਕੀਆਂ ਦੇ ਹਾਕੀ, ਕਬੱਡੀ, ਨੈੱਟਬਾਲ, ਚੈੱਸ, ਹਾਈ ਜੰਪ, ਟੇਬਲ ਟੈਨਿਸ ਅਤੇ ਦੌੜ ਦੇ ਰੌਚਕ ਮੁਕਾਬਲੇ ਹੋਏ। ਖੇਡ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 200 ਮੀਟਰ ਦੌੜ ਲੜਕੇ ਫਾਈਨਲ ਵਿਚ ਪ੍ਰਭਦੀਪ ਸਿੰਘ ਨੇ ਪਹਿਲਾ ਅਤੇ ਨਵਜੋਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 200 ਮੀਟਰ ਲੜਕੀਆਂ ਫਾਈਨਲ ਵਿਚ ਹੁਸਨਪ੍ਰੀਤ ਕੌਰ ਨੇ ਪਹਿਲਾ ਅਤੇ ਗੁਰਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ 400 ਮੀਟਰ ਲੜਕੇ ਵਿਚ ਪ੍ਰਭਦੀਪ ਸਿੰਘ ਨੇ ਪਹਿਲਾ ਅਤੇ ਗੁਰਸ਼ਰਨਪ੍ਰੀਤ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। 400 ਮੀਟਰ ਲੜਕੀਆਂ ਫਾਈਨਲ ਵਿਚ ਜਸਕਰਨ ਕੌਰ ਨੇ ਪਹਿਲਾ ਅਤੇ ਖੁਸ਼ਪ੍ਰੀਤ  ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 800 ਮੀਟਰ ਲੜਕੇ ਫਾਈਨਲ ਵਿਚ ਗੁਰਨੂਰ ਸਿੰਘ ਨੇ ਪਹਿਲਾ ਅਤੇ ਡੈਵੀ ਸ਼ਰਮਾ ਨੇ ਦੂਜਾ ਸਥਾਨ ਹਾਸਲ ਕੀਤਾ। 1500 ਮੀਟਰ ਲੜਕੇ ਫਾਈਨਲ ਵਿਚ ਲਖਵਿੰਦਰ ਸਿੰਘ ਪਹਿਲੇ ਅਤੇ ਵਿਨੈ ਸਿੰਘ ਦੂਜੇ ਸਥਾਨ ’ਤੇ ਰਹੇ।
ਇਸੇ ਤਰ੍ਹਾਂ 100 ਮੀਟਰ ਰੇਸ ਫਾਈਨਲ ਲੜਕੀਆਂ ਵਿਚ ਜਸ਼ਨਪ੍ਰੀਤ ਕੌਰ ਨੇ ਪਹਿਲਾ ਅਤੇ ਸੋਨੀ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਲੜਕੇ ਫਾਈਨਲ ਵਿੱਚ ਨਵਜੋਤ ਸਿੰਘ ਨੇ ਪਹਿਲਾ ਅਤੇ ਕਰਮਜੀਤ ਸਿੰਘ  ਨੇ ਦੂਜਾ ਸਥਾਨ ਹਾਸਲ ਕੀਤਾ। ਕਬੱਡੀ ਨੈਸ਼ਨਲ ਸਟਾਇਲ ਅੰਡਰ-17 ਲੜਕੀਆਂ ਵਿਚ ਬੁਢਲਾਡਾ ਏ ਪਹਿਲੇ, ਮਾਨਸਾ ਏ ਦੂਜੇ ਅਤੇ ਬੁਢਲਾਡਾ ਬੀ ਤੀਜੇ ਸਥਾਨ ’ਤੇ ਰਿਹਾ।
ਹਾਕੀ ਲੜਕੀਆਂ ਵਿੱਚ ਫਫੜੇ ਭਾਈਕੇ ਪਹਿਲੇ ਅਤੇ ਅਕਾਲ ਅਕੈਡਮੀ ਫਫੜੇ ਭਾਈਕੇ ਦੂਜੇ ਸਥਾਨ ’ਤੇ ਅਤੇ ਲੜਕਿਆਂ ਦੇ ਮੁਕਾਬਲਿਆਂ ਵਿੱਚ ਫਫੜੇ ਭਾਈਕੇ ਪਹਿਲੇ ਅਤੇ ਬੁਢਲਾਡਾ ਦੂਜੇ ਸਥਾਨ ’ਤੇ ਰਿਹਾ। ਚੈੱਸ ਲੜਕੇ ਅੰਡਰ-17 ਵਿੱਚ ਸਕਸ਼ਮ ਬਾਂਸਲ ਪਹਿਲੇ, ਸ਼ੌਰਿਆ ਗਰਗ ਦੂਜੇ ਅਤੇ ਰੌਬਿਨ ਤੀਜੇ ਸਥਾਨ ’ਤੇ ਰਿਹਾ। ਚੈੱਸ ਲੜਕੀਆਂ ਵਿੱਚੋ ਦੀਵਾਂਸ਼ੀ ਨੇ ਪਹਿਲਾਂ ਅਤੇ ਏਂਜਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਨੈੱਟਬਾਲ ਵਿੱਚ ਰੌਚਕ ਅਤੇ ਫਸਵੇਂ ਮੁਕਾਬਲੇ ਹੋਣ ਤੋ ਬਾਅਦ ਪਿੰਡ ਜੋਗਾ ਟੀਮ ਜੇਤੂ ਰਹੀ ਅਤੇ ਪਿੰਡ ਖਾਰਾ ਦੀ ਟੀਮ ਦੂਜੇ ਸਥਾਨ ’ਤੇ ਰਹੀ। ਟੇਬਲ ਟੈਨਿਸ ਵਿਚ ਤਨਵੀਰ ਸਿੰਘ ਪਹਿਲੇ, ਸ਼ਾਹਿਦ ਖਾਨ ਦੂਜੇ ਅਤੇ ਅਧਿਆਨ ਬਾਂਸਲ ਤੀਜੇ ਸਥਾਨ ’ਤੇ ਰਹੇ।
ਇਸ ਮੌਕੇ ਕੋਚ ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਸੰਗਰਾਮਜੀਤ ਸਿੰਘ, ਭੁਪਿੰਦਰ ਸਿੰਘ, ਦੀਪੰਕਰ ਭੰਮੇ, ਕੈਪਟਨ ਗੁਲਜ਼ਾਰ ਸਿੰਘ, ਅਮਨਦੀਪ ਸਿੰਘ, ਵਿਨੋਦ ਕੁਮਾਰ, ਰਾਜਨਦੀਪ ਸਿੰਘ, ਬਲਵਿੰਦਰ ਸਿੰਘ, ਖੁਸ਼ਵਿੰਦਰ ਸਿੰਘ, ਰਾਜਦੀਪ ਸਿੰਘ, ਮੱਖਣ ਸਿੰਘ, ਦੀਪੰਕਰ ਭੰਮੇ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here