*’ਤੀਆਂ ਤੀਜ ਦੀਆਂ’ ਦਾ ਤਿਉਹਾਰ ਹੋਇਆ ਸਫ਼ਲਤਾਪੂਰਵਕ ਸਪੰਨ‌*

0
23

ਬੁਢਲਾਡਾ, 17 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਨੂੰਹਾਂ ਧੀਆਂ ਦੇ ਦਿਲਾਂ ਦੀਆਂ ਰੀਝਾਂ ਤੀਆਂ ਸਾਉਣ ਦਾ ਹੁੰਗਾਰਾ ਪੀਘਾਂ ਦੇ ਹੁਲਾਰੇ ਨਾਲ ਤੀਆਂ ਦਾ ਤਿਉਹਾਰ ਰਾਮ ਲੀਲਾ ਮੈਦਾਨ ਵਿੱਚ ਬੜੇ ਸਾਨੋ ਸੋਕਤ ਅਤੇ ਉਤਸ਼ਾਹ ਨਾਲ ਮਨਾਇਆ ਗਿਆ।’ਤੀਆਂ ਤੀਜ ਦੀਆਂ ਦੇ’ ਮੇਲੇ ਵਿੱਚ ਲੜਕੀਆਂ ਪ੍ਰਵੀਨ ਰਾਣੀ,ਯੋਗਿਤਾ ਜੈਨ,ਆਰਤੀ ਰਾਣੀ,ਜੋਤੀ ਰਾਣੀ,ਰਾਜ ਰਾਣੀ ਸ਼ਰਮਾ, ਪਰਵਿੰਦਰ ਕੌਰ,ਕੰਚਣ ਰਾਣੀ ਅਤੇ ਮੁੱਨਾ ਵਾਲੀਆ ਨੇ ਗਿੱਧਾ, ਭੰਗੜਾ ਅਤੇ ਬੋਲੀਆਂ ਪਾ ਕੇ ਸਰੋਤਿਆਂ ਨੂੰ ਦੰਦਾਂ ਥੱਲੇ ਜੀਭ ਚੱਬਣ ਲਈ ਮਜ਼ਬੂਰ ਕੀਤਾ।ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਹਰ ਸਾਲ ਸਾਉਣ ਦੇ ਮਹੀਨੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ ਅਤੇ ਸਾਡੇ ਪੰਜਾਬ ਦੇ ਲੋਕਾਂ ਨੂੰ ਅਲੋਪ ਹੋਏ ਵਿਰਸੇ ਦੀਆਂ ਯਾਦਾਂ ਨੂੰ ਮਿਸਾਲਾਂ ਰਾਹੀਂ ਤਰੋਤਾਜ਼ਾ ਕੀਤਾ ਜਾਂਦਾ ਹੈ।ਇਸ ਮੌਕੇ ‘ਤੀਆਂ ਤੀਜ ਦੀਆਂ ਦਾ’ ਮੇਲਾ ਕਰਵਾਉਣ ਵਾਲੇ ਸਮਾਜ ਸੇਵੀ ਰਕੇਸ਼ ਜੈਨ,ਅਮਨਦੀਪ ਗੁਰੂ ਗੈਸ ਏਜੰਸੀ ਵਾਲੇ,ਕਾਕਾ ਅਮਰਿੰਦਰ ਸਿੰਘ ਦਾਤੇਵਾਸ,ਇੰਦਰ ਸੈਨ,ਚਰੰਜੀ ਜੈਨ ਖੁਸ਼ਦੀਪ ਸ਼ਰਮਾ,ਭੋਲਾ ਪਟਵਾਰੀ, ਰਮਨਦੀਪ ਧਾਲੀਵਾਲ ਅਤੇ ਰਤਨੇਸ਼ ਜੈਨ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।


LEAVE A REPLY

Please enter your comment!
Please enter your name here