*ਤਿੱਨ ਖੇਤੀ ਕਾਲੇ ਕਾਨੂੰਨਾਂ ਦੀਆਂਕਾਪੀਆਂ ਸਾੜੀਆਂ*

0
13

ਸਰਦੂਲਗੜ੍ਹ 05,ਜੂਨ (ਸਾਰਾ ਯਹਾਂ/ਬਲਜੀਲ ਪਾਲ):: ਖੇਤੀ ਸਬੰਧੀ ਕਾਲੇ ਕਨੂੰਨਾਂ ਨੂੰ ਆਰਡੀਨੈੰਸਾਂ ਵਝੋੰ ਲੋਕ ਸਭਾ ਚ ਪੇਸ਼ ਕਰਨ ਦੀ ਅੱਜ ਪਹਿਲੀ ਸਾਲਗਿਰਾ ਦੇ ਰੋਸ ਵਝੋੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋੰ ਝੁਨੀਰ ਤੇ ਸਰਦੂਲਗੜ੍ਹ ਬਲਾਕ ਦੇ ਸਮੂਹ ਪਿੰਡਾਂ ਦੀ ਸੰਗਤ ਨੂੰ ਨਾਲ ਲੈ ਕੇ ਸਥਾਨਕ ਸ਼ਹਿਰ ਸਰਦੂਲਗੜ ਦੀਆਂ ਕਚਿਹਰੀਆਂ ਚ SDM ਦਫ਼ਤਰ ਅੱਜ ਕਾਲੇ ਕਨੂੰਨਾਂ ਦੀਆਂ ਕਾਪੀਆਂ ਸਾੜ ਕੇ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ।ਇਸ ਮੌਕੇ ਸਰਦੂਲਗੜ੍ਹ ਤੇ ਝੁਨੀਰ ਬਲਾਕ ਦੇ ਕਿਸਾਨਾਂ ਜ਼ੋਰ ਸ਼ੋਰ ਨਾਲ ਸ਼ਮੂਲੀਅਤ ਕੀਤੀ।ਜੁੜੇ ਹੋਏ ਇਕੱਠ ਅੱਗੇ ਵਿਚਾਰ ਰੱਖਦਿਆਂ ਬਲਾਕ ਸਰਦੂਲਗੜ੍ਹ ਦੇ ਸਕੱਤਰ ਰਮਨਦੀਪ ਸਿੰਘ ਕੁਸਲਾ ਤੇ ਬਲਾਕ ਝੁਨੀਰ ਦੇ ਪ੍ਰਧਾਨ ਮਲਕੀਤ ਸਿੰਘ ਕੋਟਧਰਮੂੰ ਨੇ ਸਾਂਝੇ ਬਿਆਨ ਚ ਕਿਹਾ ਕਿ ਭਾਵੇੰ ਕਿ ਕੇੰਦਰ ਸਰਕਾਰ ਇਹਨਾਂ ਕਾਲੇ ਕਨੂੰਨਾਂ ਨੂੰ ਕਿਸਾਨੀ ਦੇ ਹੱਕ ਚ ਇੱਕ ਇਤਿਹਾਸਕ ਕਦਮ ਕਰਾਰ ਦਿੰਦੀ ਹੈ ਪਰ ਅਸਲੀਅਤ ਸਭ ਦੇ ਸਾਹਮਣੇ ਹੈ ਕਿ ਅਨਾਜ਼ ਖਰੀਦ ਕੇੰਦਰਾਂ ਚ 2000 ਰੁਪਏ ਦੇ ਲਗਪਗ ਵਿਕਣ ਵਾਲੀ ਕਣਕ ਸਰਕਾਰੀ ਖਰੀਦ ਭਾਵ ਮੰਡੀਆਂ ਚੋੰ ਖਰੀਦ ਬੰਦ ਹੋਣ ਤੋੰ ਤੁਰੰਤ ਬਾਅਦ ਸਿਰਫ਼ 1500-1700 ਰੁਪਏ ਦੇ ਵਿਚਕਾਰ ਵਿਕ ਰਹੀ ਹੈ ਇਹੀ ਹਾਲ ਦੂਜੀਆਂ ਫ਼ਸਲਾਂ ਦੀ ਖਰੀਦ ਦਾ ਹੈ।ਜੇਕਰ ਇਸ ਲੁੱਟ ਨੂੰ ਰੋਕਣਾਂ ਹੈ ਤਾਂ ਹਰ ਹਾਲਤ ਚ ਇਹ ਖੇਤੀ ਮਾਰੂ ਕਨੂੰਨ ਰੱਦ ਕਰਵਾਉਣੇ ਹੀ ਪੈਣਗੇ
ਇਸ ਮੌਕੇ ਗੁਰਭਿੰਦਰ ਸਿੰਘ ਆਦਮਕੇ,ਜਗਸੀਰ ਸਿੰਘ ਘੁਰਕਣੀ,ਪਾਲੀ ਉੱਪਲ ਮੀਰਪੁਰ ,ਬਿੰਦਰ ਸਿੰਘ ਪ੍ਰਧਾਨ ਸਰਦੂਲਗੜ੍ਹ ਤੇ ਗੁਰਤੇਜ ਸਿੰਘ ਟਿੱਬੀ ਨੇ ਵੀ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕੇੰਦਰ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਅਖੀਰ ਵਿੱਚ ਕਾਲੇ ਕਨੂੰਨਾਂ ਦੀਆਂ ਕਾਪੀਆਂ ਸਾੜਦਿਆਂ ਜੋਸ਼ ਭਰਪੂਰ ਮੁਜ਼ਾਹਰੇ ਤੋੰ ਬਾਅਦ ਕਿਸਾਨਾਂ ਨੇ ਘਰਾਂ ਨੂੰ ਚਾਲੇ ਪਾ ਦਿੱਤੇ।

LEAVE A REPLY

Please enter your comment!
Please enter your name here