
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ, ਜਿਨ੍ਹਾਂ ਨੇ ਕੋਟਕਪੂਰਾ ਦੀ ਬੇਅਦਬੀ ਅਤੇ ਪੁਲਿਸ ਫਾਇਰਿੰਗ ਦੇ ਮਾਮਲਿਆਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਮੋਰਚਾ ਖੋਲਿਆ ਹੋਇਆ ਹੈ, ਅੱਜ ਹਾਈ ਕਮਾਨ ਵੱਲੋਂ ਬਣੀ ਕਮੇਟੀ ਨੂੰ ਮਿਲਣ ਪਹੁੰਚੇ।
ਕਾਂਗਰਸ ਦਾ ਅੰਦਰੂਨੀ ਕਾਟੋ-ਕਲੇਸ਼ ਮੁਕਾਉਣ ਲਈ ਪਾਰਟੀ ਹਾਈ ਕਮਾਨ ਨੇ ਤਿੰਨ ਮੈਂਬਰੀ ਪੈਨਲ ਗਠਿਤ ਕੀਤਾ ਹੈ।ਜਿਸ ਨੂੰ ਮਿਲਣ ਲਈ ਨਵਜੋਤ ਸਿੰਘ ਸਿੱਧੂ ਪਹੁੰਚੇ ਹਨ। ਬੀਤੇ ਕੱਲ੍ਹ ਕਾਂਗਰਸ ਦੇ ਇੱਕ ਤਿਹਾਈ ਵਿਧਾਇਕ ਇਸ ਪੈਨਲ ਨੂੰ ਨਵੀਂ ਦਿੱਲੀ ਮਿਲਣ ਪਹੁੰਚੇ ਸੀ।
ਕਾਂਗਰਸ ਹਾਈ ਕਮਾਨ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਅੰਦਰੂਨੀ ਖਿਲਾਰਾ ਸੰਭਾਲਣਾ ਚਾਹੁੰਦੀ ਹੈ।
ਉੱਧਰ ਸਿੱਧੂ ਨੇ ਪੈਨਲ ਨੂੰ ਮਿਲਣ ਮਗਰੋਂ ਕਿਹਾ, “ਮੈਂ ਪੰਜਾਬ ਦੇ ਅਵਾਜ਼ ਹੇਠਲੇ ਪੱਧਰ ਤੋਂ ਸੁਣਾ ਕੇ ਆਇਆ ਹਾਂ,ਹਾਈ ਕਮਾਨ ਨੂੰ ਸੱਚ ਤੋਂ ਜਾਣੋ ਕਰਵਾ ਕੇ ਆਇਆ ਹਾਂ।ਅਸੀਂ ਪੰਜਾਬ ਦੇ ਹਰ ਨਾਗਰਿਕ ਨੂੰ ਹਿੱਸੇਦਾਰ ਬਣਾਉਣਾ ਹੈ ਅਤੇ ਵਿਰੋਧੀ ਨੂੰ ਹਰਾਉਣਾ ਹੈ।ਜਿੱਤੇਗਾ ਪੰਜਾਬ….”
