
ਮਾਨਸਾ 3ਸਤੰਬਰ( ਸਾਰਾ ਯਹਾਂ/ਬੀਰਬਲ ਧਾਲੀਵਾਲ ) ਮਾਨਸਾ ਜ਼ਿਲ੍ਹੇ ਦੇ ਪਿੰਡ ਮਾਨ ਬੀਬੜੀਆਂ ਵਿਚ ਅੱਜ ਦੁਪਹਿਰ ਸਮੇਂ ਤਿੰਨ ਛੋਟੇ ਬੱਚਿਆਂ ਦੀ ਛੱਪੜ ਵਿਚ ਡੁੱਬਣ ਕਾਰਨ ਮੌਤ ਹੋ ਗਈ। ਪਿੰਡ ਦੇ ਸਰਪੰਚ ਮਾਇਆ ਕੌਰ ਦੇ ਪਤੀ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਿਰਮਲ ਸਿੰਘ ਜੋ ਰਵੀਦਾਸੀਆ ਕੌਮ ਨਾਲ ਸਬੰਧਤ ਹੈ ਦੇ ਛੇ ਸਾਲਾ ਅਤੇ ਨੌੰ ਸਾਲਾ ਪੁੱਤਰ ਲਵਰਾਜ ਅਤੇ ਦਿਲਰਾਜ ਦੋ ਸਕੇ ਭਰਾ ਸਨ। ਜਿਨ੍ਹਾਂ ਦੀ ਮਾਤਾ ਦੀ ਵੀ ਪਹਿਲਾਂ ਮੌਤ ਹੋ ਚੁੱਕੀ ਹੈ। ਅੱਜ ਇਨ੍ਹਾਂ ਭਰਾਵਾਂ ਦੇ ਛੱਪੜ ਵਿਚ ਡੁੱਬਣ ਕਾਰਨ ਮੌਤ ਹੋ ਗਈ ਇੱਥੇ ਜ਼ਿਕਰਯੋਗ ਹੈ ਕਿ ਨਿਰਮਲ ਆਪਣੇ ਬਜ਼ੁਰਗ ਮਾਤਾ ਪਿਤਾ ਅਤੇ ਦੋ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਿਹਾ ਸੀ। ਅਤੇ ਇਸੇ ਹੀ ਪਿੰਡ ਦੇ ਪਰਮਜੀਤ ਸਿੰਘ ਦਾ ਬੇਟਾ ਹੁਸਨਪ੍ਰੀਤ ਸਿੰਘ ਚੌਦਾਂ ਸਾਲ ਦੀ ਵੀ ਛੱਪੜ ਵਿਚ ਡੁੱਬਣ ਕਾਰਨ ਮੌਤ ਹੋ ਗਈ ਪੂਰਾ ਪਿੰਡ ਸਦਮੇ ਵਿੱਚ ਹੈ। ਬੱਚਿਆਂ ਦੀ ਡੈੱਡ ਬਾਡੀ ਸਿਵਲ ਹਸਪਤਾਲ ਮਾਨਸਾ ਵਿੱਚ ਰਖਵਾ ਦਿੱਤੀ ਦੀ ਹੈ। ਜਿੱਥੇ ਕੱਲ੍ਹ ਨੂੰ ਇਨ੍ਹਾਂ ਬੱਚਿਆਂ ਦਾ ਪੋਸਟਮਾਰਟਮ ਕਰ ਕੇ ਮਾਪਿਆਂ ਨੂੰ ਸੌਂਪਿਆ ਜਾਵੇਗਾ । ਇੱਕੋ ਪਿੰਡ ਦੇ ਤਿੰਨ ਬੱਚਿਅਾਂ ਦੀ ਛੱਪੜ ਵਿਚ ਡੁੱਬਣ ਕਾਰਨ ਹੋਈ ਮੌਤ ਕਾਰਨ ਪੂਰਾ ਪਿੰਡ ਸਦਮੇ ਵਿੱਚ ਹੈ।
