*ਤਿਹਾੜ ਜੇਲ੍ਹ ਚ ਬੰਦ ਕੇਜਰੀਵਾਲ ਇੱਕ ਵਾਰ ਫਿਰ ਲੋਕਾਂ ਨੂੰ ਝੂਠੀਆਂ ਗਾਰੰਟੀਆਂ ਦੇ ਰਿਹੈ, ਲੋਕ ਹੋ ਜਾਣ ਸੁਚੇਤ:ਹਰਸਿਮਰਤ ਕੌਰ ਬਾਦਲ*

0
20

ਬੁਢਲਾਡਾ (ਸਾਰਾ ਯਹਾਂ/ਮਹਿਤਾ ਅਮਨ) 3 ਅਪ੍ਰੈਲ ਲੋਕਾਂ ਨੂੰ ਝੂਠੀਆਂ ਗਾਰੰਟੀਆਂ ਦੇ ਲਾਰੇ ਲਗਾ ਕੇ ਸੱਤਾ ਤੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2 ਸਾਲ ਦੇ ਕਾਰਜਕਾਲ ਚ ਹੀ ਆਮ ਲੋਕਾਂ ਦੇ ਸਿਰ ਤੇ ਕਰਜੇ ਦੀ ਪੰਡ ਲੱਦ ਦਿੱਤੀ ਹੈ, ਜੇਲ੍ਹ ਚ ਬੰਦ ਕੇਜਰੀਵਾਲ ਲੋਕ ਸਭਾ ਚੋਣਾਂ ਚ ਇੱਕ ਵਾਰ ਫਿਰ ਝੂਠੀਆਂ ਗਾਰੰਟੀਆਂ ਦੇ ਰਿਹੈ, ਲੋਕ ਸੁਚੇਤ ਹੋ ਜਾਣ। ਇਹ ਸ਼ਬਦ ਅੱਜ ਇੱਥੇ ਸਾਬਕਾ ਕੌਂਸਲਰ ਸੁਖਵਿੰਦਰ ਸਿੰਘ ਸੋਨੂੰ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਹੇ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਹਮੇਸ਼ਾ ਪੰਜਾਬ ਦੀ ਜਨਤਾ ਨੂੰ ਚੋਣਾਂ ਦੌਰਾਨ ਲੁਭਾਨੇ ਸੁਪਨੇ ਦਿਖਾ ਕੇ ਸੱਤਾ ਤੇ ਆ ਬੈਠਦੇ ਹਨ ਪਰ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਆਪਣੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਚੱਲਣ ਵਾਲੀਆਂ ਭਾਜਪਾ, ਆਪ, ਕਾਂਗਰਸ ਨੂੰ ਸੱਤਾ ਦੀ ਖਾਤਰ ਪੰਜਾਬ ਦੇ ਲੋਕ ਕਿਸੇ ਵੀ ਕੀਮਤ ਤੇ ਸਿਆਸੀ ਕਬਜਾ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਜਨਤਾ ਖੁੱਦ ਖੜੀ ਹੋ ਚੁੱਕੀ ਹੈ। ਜਿਸ ਕਾਰਨ ਵਿਰੋਧੀ ਪਾਰਟੀਆਂ ਨੂੰ ਅੱਜ ਲੋਕ ਸਭਾ ਹਲਕਿਆਂ ਲਈ ਉਮੀਦਵਾਰ ਹੀ ਨਹੀਂ ਮਿਲ ਰਹੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਖਾਸ ਆਦਮੀ ਪਾਰਟੀ ਬਣ ਕੇ ਰਹਿ ਗਈ ਹੈ। ਅੱਜ ਝੂਠੀਆਂ ਗਾਰੰਟੀਆਂ ਕਾਰਨ ਲੋਕਾਂ ਦੇ ਰੋਹ ਨੂੰ ਦੇਖਦਿਆਂ ਆਪ ਪਾਰਟੀ ਦੇ ਮੰਤਰੀਆਂ ਨੂੰ ਹੀ ਮੈਦਾਨ ਵਿੱਚ ਉਤਾਰਨਾ ਪੈ ਰਿਹਾ ਹੈ। ਜਿਸ ਕਾਰਨ ਆਪ ਦੇ ਵਰਕਰ ਵੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੇ ਕਾਰਜਕਾਲ ਦੌਰਾਨ ਮਹਿਰੂਮ ਨੇਤਾ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ, ਪੰਜਾਬੀਅਤ ਅਤੇ ਕਿਰਸਾਨੀ ਲਈ ਮਜਬੂਤੀ ਲਈ ਸੂਬੇ ਨੂੰ ਤਰੱਕੀ ਵੱਲ ਤੋਰਿਆ ਸੀ ਅਤੇ ਹਰ ਵਰਗ ਲਈ ਲਾਭ ਪਾਤਰੀ ਸਕੀਮਾਂ ਲਿਆ ਕੇ ਪੰਜਾਬ ਦੇ ਕਰੌੜਾ ਲੋਕਾਂ ਨੂੰ ਲਾਭ ਪਹੁੰਚਾਇਆ ਸੀ ਉਥੇ ਪਿੰਡਾਂ ਅੰਦਰ ਵਿਕਾਸ ਕਾਰਜਾਂ ਨਾਲ ਪਿੰਡਾਂ ਦੀ ਨੁਹਾਰ ਤੱਕ ਬਦਲ ਦਿੱਤੀ ਸੀ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਆਮ ਲੋਕਾਂ ਦੀ ਦੁਰਦਸ਼ਾ ਬਦ ਤੋਂ ਬਦਤਰ ਹੋ ਗਈ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਸੂਬੇ ਦੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਦੇ ਕੇ ਦਿੱਲੀ ਵਾਲਿਆਂ ਨੂੰ ਮੂੰਹ ਤੋੜ ਜਵਾਬ ਦੇਣ। ਇਸ ਮੌਕੇ ਤੇ ਕੌਰ ਕਮੇਟੀ ਮੈਂਬਰ ਠੇਕੇਦਾਰ ਗੁਰਪਾਲ ਸਿੰਘ, ਜਿਲ੍ਹਾ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਸੋਢੀ, ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ, ਸ਼ਾਮ ਲਾਲ ਧਲੇਵਾ, ਹਰਮੇਲ ਸਿੰਘ ਕਲੀਪੁਰ, ਕਾਲਾ ਜਵੰਧਾ, ਕਰਮਜੀਤ ਕੌਰ ਸਮਾਓ,  ਕੌਂਸਲਰ ਜੱਥੇਦਾਰ ਤਾਰਾ ਸਿੰਘ, ਰਜਿੰਦਰ ਸੈਣੀ ਝੰਡਾ, ਜਸਵੀਰ ਸਿੰਘ ਜੱਸੀ, ਅਮਰਜੀਤ ਸਿੰਘ ਮਿੰਟੀ, ਜੱਜ ਸਿੰਘ, ਵਿਨੋਦ ਨੇਵਟੀਆਂ, ਜਸਪਾਲ ਸਿੰਘ ਬੱਤਰਾ, ਕਾਬਲ ਸਿੰਘ ਕਾਬੀ, ਦਿਲਰਾਜ ਸਿੰਘ ਰਾਜੂ, ਅਮਨਪ੍ਰੀਤ ਸਿੰਘ, ਦਵਿੰਦਰ ਸਿੰਘ ਚੱਕ ਅਲੀਸ਼ੇਰ, ਸੰਦੀਪ ਗਿੰਨੀ ਤੋਂ ਇਲਾਵਾ ਵੱਡੀ ਗਿਣਤੀ ਵਰਕਰ ਮੌਜੂਦ ਸਨ। 

LEAVE A REPLY

Please enter your comment!
Please enter your name here