*ਤਿਊਹਾਰਾਂ ਦੇ ਮੱਦੇਨਜ਼ਰ ਮਾਨਸਾ ਪੁਲਿਸ ਨੇ ਢੁੱਕਵੇਂ ਸੁਰੱਖਿਆਂ ਪ੍ਰਬੰਧ ਕੀਤੇ ਮੁਕੰਮਲ —ਕਿਸੇ ਵੀ ਸ਼ਰਾਰਤੀ ਅਨਸਰ ਨੂੰ ਅੱਖ ਚੁੱਕਣ ਨਹੀ ਦਿੱਤੀ ਜਾਵੇਗੀ— ਐਸ.ਐਸ.ਪੀ.*

0
123


ਮਾਨਸਾ 12—10—2021. (ਸਾਰਾ ਯਹਾਂ/ਬਲਜੀਤ ਸ਼ਰਮਾ) : ਡਾ. ਨਰਿੰਦਰ ਭਾਰਗਵ, ਆਈ.ਪੀ.ਅ ੈਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ
ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਨੇੜੇ ਆ ਰਹੇ ਤਿਊਹਾਰਾਂ ਦੀ ਨਿਰਵਿੱਘਨਤਾ ਨੂੰ ਯਕੀਨੀ ਬਨਾਉਣ
ਦੇ ਮੱਦੇਨਜ਼ਰ ਮਾਨਸਾ ਪੁਲਿਸ ਵੱਲੋਂ ਅਗਾਊ ਸੁਰੱਖਿਆਂ ਪ੍ਰਬੰਧ ਮ ੁਕੰਮਲ ਕਰਕੇ ਦਿਨ/ਰਾਤ ਦੀਆ ਗਸ ਼ਤਾ ਤੇ
ਨਾਕਾਬ ੰਦੀਆ ਅਸਰਦਾਰ ਢੰਗ ਨਾਲ ਕਰਕੇ ਨਿਗਰਾਨੀ ਰੱਖੀ ਜਾ ਰਹੀ ਹੈ। ਸ ਼ੱਕੀ ਵਿਆਕਤੀਆਂ ਅਤੇ ਸ਼ੱਕੀ
ਵਹੀਕਲਾਂ ਦੀ ਅਸਰਦਾਰ ਢੰਗ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਭੀੜ—ਭੁੜੱਕੇ ਵਾਲੀਆ ਥਾਵਾਂ, ਬੱਸ ਸਟੈਡਾਂ,
ਰੇਲਵੇ ਸਟੇਸ਼ਨਾਂ ਆਦਿ ਦੀ ਐਟੀਂ—ਸਾਬੋਟੇਜ ਚ ੈਕਿੰਗ ਕਰਵਾਈ ਜਾ ਰਹੀ ਹੈ। ਇਹਨਾਂ ਦਿਨਾਂ ਵਿੱਚ ਮੰਦਰਾਂ,
ਗੁਰਦੁਵਾਰਿਆਂ ਆਦਿ ਧਾਰਮਿਕ ਸਥਾਨਾਂ ਵਿਖੇ ਸਰਧਾਲੂਆਂ ਦੀ ਤਾਦਾਦ ਵੱਧਣ ਕਰਕੇ ਸੁਰੱਖਿਆਂ ਦੇ ਅਗਾਊ
ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਹੋ ਟਲਾਂ, ਢਾਬਿਆ, ਸ਼ਰਾਵਾਂ, ਧਰਮਸ਼ਾਲਾਵਾਂ ਆਦਿ ਦੀ ਚੈਕਿੰਗ ਕਰਕ ੇ
ਨਿਗਰਾਨੀ ਰੱਖੀ ਜਾ ਰਹੀ ਹੈ। ਵੱਧ ਤੋਂ ਵੱਧ ਪੁਲਿਸ ਮੁਲਾਜਮਾਂ ਨੂੰ ਬਜਾਰਾਂ, ਭੀੜ ਭੁੜੱਕੇ ਵਾਲੀਆ ਥਾਵਾਂ,
ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਆਦਿ ਥਾਵਾਂ *ਤੇ ਤਾਇਨਾਤ ਕੀਤਾ ਗਿਆ ਹੈ, ਜੋ ਮਾੜੇ ਅਨਸਰਾ, ਸ ਼ਰਾਰਤੀ
ਅਤੇ ਅਵਾਰਾਗਰਦ ਲੋਕਾਂ *ਤੇ ਆਪਣੀ ਬਾਜ ਅੱਖ ਰੱਖਣਗ ੇ ਅਤੇ ਕੋਈ ਸ਼ੱਕੀ ਵਸਤੂ ਜਾਂ ਕ ੋਈ ਵਾਰਦਾਤ
ਵਗੈਰਾ ਸਾਹਮਣ ੇ ਆਉਣ ਤੇ ਤੁਰੰਤ ਮੌਕਾ ਪਰ ਕਾਰਵਾਈ ਕਰਨਗੇ। ਉਨ੍ਹਾਂ ਪਬਲਿਕ ਨੂੰ ਅਪੀਲ ਕੀਤੀ ਕਿ ਉਹ
ਕਿਸੇ ਵੀ ਲਾਵਾਰਸ ਼ ਵਸਤੂ ਨੂੰ ਹੱਥ ਨਾ ਲਗਾਉਣ ਅਤੇ ਅਵਾਰਾ ਘੁੰਮ ਰਹੇ ਸ ਼ੱਕੀ ਵਿਅਕਤੀ ਜਾਂ ਕਿਸੇ ਸ਼ੱਕੀ
ਵਹੀਕਲ ਦੀ ਸੂਚਨਾਂ ਤੁਰੰਤ ਨੇੜੇ ਦੇ ਪੁਲਿਸ ਥਾਣਾ ਨੂੰ ਦਿੱਤੀ ਜਾਵੇ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਦੀਵਾਲੀ ਮੌਕੇ ਲੋਕਾਂ ਨੂੰ ਜੂਆ
ਖੇਡਣ ਤੋਂ ਰੋਕਣ ਲਈ ਸ ਼ਹਿਰੀ ਅਤੇ ਦਿਹਾਤੀ ਏਰੀਆਂ ਵਿੱਚ ਜੂਏਬਾਜੀ ਦਾ ਧੰਦਾ ਕਰਨ ਵਾਲਿਆ *ਤੇ ਗਹਿਰੀ
ਨਜ਼ਰ ਰੱਖਣ ਅਤੇ ਢੁੱਕਵੀ ਕਾਰਵਾਈ ਕਰਨ ਲਈ ਪੁਲਿਸ ਥਾਣਿਆਂ ਦੇ ਮੁਖੀਆਂ ਨੂੰ ਸ਼ਖਤ ਆਦੇਸ ਼ ਦਿੱਤੇ ਗਏ
ਹਨ। ਤਿਊਹਾਰਾਂ ਦੀ ਨਿਰਵਿੱਘਨਤਾਂ ਨੂੰ ਯਕੀਨੀ ਬਨਾਉਣ ਲਈ ਮਾਨਸਾ ਪੁਲਿਸ ਵੱਲੋਂ ਕਿਸੇ ਵੀ ਸਮਾਜ
ਵਿਰੋਧੀ ਜਾਂ ਸ ਼ਰਾਰਤੀ ਅਨਸਰ ਨੂੰ ਅੱਖ ਚੁੱਕਣ ਨਹੀ ਦਿੱਤੀ ਜਾਵੇਗੀ ਅਤੇ ਜਿਲਾ ਅੰਦਰ ਅਮਨ ਤੇ ਕਾਨੂੰਨ
ਵਿਵਸਥਾਂ ਨੂੰ ਹਰ ਹਾਲਤ ਵਿੱਚ ਬਰਕਰਾਰ ਰੱਖਿਆ ਜਾਵੇਗਾ।

NO COMMENTS