
09 ,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਕਾਂਗਰਸ ਨੇਤਾ ਅਤੇ ਪਾਰਟੀ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਸੁਰਖੀਆਂ ‘ਚ ਹਨ। ਅਕਸਰ ਉਨ੍ਹਾਂ ਦੀਆਂ ਅਜਿਹੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਾਂਦੀਆਂ ਹਨ, ਜਿਸ ਨੂੰ ਦੇਖ ਕੇ ਯੂਜ਼ਰਸ ਲੋਟਪੋਟ ਹੋ ਜਾਂਦੇ ਹਨ। ਅਜਿਹਾ ਹੀ ਇੱਕ ਵੀਡੀਓ ਇਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ।ਜਿਸ ‘ਚ ਉਹ ਤਾਂਤਰਿਕ ਦੀ ਭੂਮਿਕਾ ‘ਚ ਨਜ਼ਰ ਆ ਰਹੇ ਹਨ।ਇਸ ਵੀਡੀਓ ‘ਚ ਸਿੱਧੂ ਇੱਕ ਚੋਣ ਸਭਾ ਦੇ ਸਟੇਜ ‘ਤੇ ਬੈਠ ਕੇ ਅੱਖਾਂ ਬੰਦ ਕਰ
ਦਰਅਸਲ, ਇਹ ਵਾਇਰਲ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਇਹ ਵੀਡੀਓ ਮੰਗਲਵਾਰ ਦੀ ਹੈ ਜਦੋਂ ਉਹ ਚੋਣ ਪ੍ਰਚਾਰ ਲਈ ਜੌੜਾ ਫਾਟਕ ਨੇੜੇ ਦਸਮੇਸ਼ ਨਗਰ ਗਏ ਸਨ। ਇਸ ਦੌਰਾਨ ਉਨ੍ਹਾਂ ਰਾਜਵਿੰਦਰ ਮੋਹਕਮਪੁਰਾ ਦੇ ਗ੍ਰਹਿ ਵਿਖੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਇਹ ਵੀਡੀਓ ਵਾਇਰਲ ਹੋ ਗਿਆ।
ਰਿਪੋਰਟ ਮੁਤਾਬਕ ਇਸ ਮੀਟਿੰਗ ਵਿੱਚ ਰਾਜਵਿੰਦਰ ਮੋਹਕਮਪੁਰਾ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਤੇ ਉਨ੍ਹਾਂ ਦੇ ਬਿਲਕੁਲ ਨਾਲ ਨਵਜੋਤ ਸਿੰਘ ਸਿੱਧੂ ਬੈਠੇ ਸਨ। ਇਸ ਦੌਰਾਨ ਅਚਾਨਕ ਨਵਜੋਤ ਸਿੰਘ ਸਿੱਧੂ ਨੇ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ, ਇਸ ਦੌਰਾਨ ਉਹ ਆਪਣੇ ਹੱਥਾਂ ਦੀਆਂ ਉਂਗਲਾਂ ਦੀ ਮਦਦ ਨਾਲ ਅੱਖਾਂ ਬੰਦ ਕਰ ਕੁਝ ਬੁੜਬੁੜਾਉਂਦਾ ਦੇਖਿਆ ਗਿਆ। ਇਸ ਵੀਡੀਓ ਨੂੰ ਕਿਸੇ ਨੇ ਆਪਣੇ ਮੋਬਾਈਲ ਕੈਮਰੇ ਵਿੱਚ ਕੈਦ ਕਰ ਲਿਆ ਅਤੇ ਵਾਇਰਲ ਕਰ ਦਿੱਤਾ।
