ਮਾਨਸਾ17,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ) : ਅੱਜ ਮਾਨਸਾ ਵਿਖੇ ਤਰੱਕੀ ਪ੍ਰਾਪਤ ਸਰੀਰਕ ਸਿੱਖਿਆ ਲੈਕਚਰਾਰ ਨੇ ਮੀਟਿੰਗ ਕੀਤੀ ਗਈ ਜਿਸ ਵਿੱਚ ਸਰੀਰਕ ਸਿੱਖਿਆ ਅਧਿਆਪਕ ਯੁਨੀਅਨ ਦੇ ਵੱਖ ਵੱਖ ਜਿਲ੍ਹਿਆਂ ਵਿੱਚੋ ਬਠਿੰਡਾ ਮਾਨਸਾ ਸੰਗਰੂਰ ਬਰਨਾਲਾ ਜ਼ਿਲ੍ਹਿਆਂ ਦੇ ਤਰੱਕੀ ਪ੍ਰਾਪਤ ਸਰੀਰਕ ਸਿੱਖਿਆ ਲੈਕਚਰਾਰ ਹਾਜਰ ਹੋਏ ਇਹਨਾਂ ਲੈਕਚਰਾਰ ਨੇ ਦੱਸਿਆ ਕਿ ਉਹ 2012 ਤੋ ਹਾਈ ਕੋਰਟ ਅਤੇ ਸਿੱਖਿਆ ਮੰਤਰੀ ਅਤੇ ਸਕੱਤਰ ਦੇ ਦਫ਼ਤਰਾਂ ਵਿੱਚ ਧੱਕੇ ਖਾ ਰਹੇ ਹਨ ਸਿੱਖਿਆ ਸਕੱਤਰ ਵੱਲੋਂ ਬਾਰ ਵਾਰ ਲਾਰੇ ਲਗਾ ਕਿ ਵਾਪਿਸ ਭੇਜ ਦਿੱਤਾ ਜਾਂਦਾ ਹੈ ਅਨੇਕਾਂ ਵਾਰ ਸਿੱਖਿਆ ਮੰਤਰੀ ਨੂੰ ਵੀ ਮਿਲ ਚੁੱਕੇ ਹਨ ਪ੍ਰੰਤੂ ਕੋਈ ਸੁਣਵਾਈ ਨਹੀ ਹੋ ਰਹੀ ਇਹਨਾਂ ਲੈਕਚਰਾਰ ਨੂੰ ਸਤੰਬਰ 2019 ਵਿੱਚ ਤਰੱਕੀ ਦੇ ਕਿ ਲੈਕਚਰਾਰ ਬਣਾਇਆ ਗਿਆ ਸੀ ਉਸ ਸਮੇਂ ਸਟੇਸ਼ਨ ਚੋਣ ਵੀ ਕਰਵਾ ਦਿੱਤੀ ਸੀ ਪ੍ਰੰਤੂ ਸਨਿਓਰਟੀ ਲਿਸਟ ਤੇ ਕੋਰਟ ਵਿੱਚ ਸਟੇਅ ਹੋਣ ਤੇ ਹਾਜਰ ਨਹੀ ਹੋ ਸਕੇ ਹੁਣ ਕੋਰਟ ਵੱਲੋ 29 ਜਨਵਰੀ 2021 ਨੂੰ ਸਟੇਅ ਹਟਾ ਦਿੱਤੀ ਗਈ ਹੇੈ ਸਿੱਖਿਆ ਸਕੱਤਰ ਨੇ ਬਾਕੀ ਸਾਰੇ ਵਿਸ਼ਿਆਂ ਦੇ ਲੈਕਚਰਾਰ ਨੂੰ ਚੰਡੀਗੜ੍ਹ ਹਾਜਰ ਵੀ ਕਰਵਾ ਲਿਆ ਹੈ ਪਰ ਸਰੀਰਕ ਸਿੱਖਿਆ ਵਾਲਿਆਂ ਨੂੰ ਹਾਜ਼ਰ ਨਹੀ ਕਰਵਾਇਆ ਗਿਆ ਹੁਣ ਸਕੱਤਰ ਸਾਹਿਬ ਆਖ ਰਹੇ ਹਨ ਕਿ ਪੋਸਟਾ ਖਾਲੀ ਨਹੀ ਹਨ ਜਦਕਿ ਸਾਰੇ ਸਕੂਲਾ ਵਿੱਚ ਵਿਦਿਆਰਥੀਆਂ ਸਰੀਰਕ ਸਿੱਖਿਆ ਪੜ੍ਹ ਰਹੇ ਹਨ ਹਰ ਸਕੂਲ ਵਿੱਚ ਪੋਸਟ ਖਾਲੀ ਹੈੈ ਇਹਨਾਂ ਤਰੱਕੀ ਪ੍ਰਾਪਤ ਲੈਕਚਰਾਰ ਨੇ ਰੋਸ ਜਾਹਿਰ ਕੀਤਾ ਕਿ ਲਗਭਗ 150 ਲੈਕਚਰਾਰ ਇਹਨਾਂ ਤੋ ਜੁਨੀਅਰ ਅਧਿਆਪਕਾ ਨੂੰ ਲੈਕਚਰਾਰ ਲਗਾ ਦਿੱਤਾ ਗਿਆ ਹੈ ਪ੍ਰੰਤੂ ਸੀਨੀਅਰ ਅਧਿਆਪਕਾਂ ਨੂੰ ਨਹੀ ਲਗਾਇਆ ਗਿਆ ਇੱਕ ਪਾਸੇ ਤਾ ਸਰਕਾਰ ਖੇਡਾਂ ਵਾਸਤੇ ਗ੍ਰਾਟਾ ਜਾਰੀ ਕਰ ਰਹੀ ਹੈ ਦੂਸਰੇ ਪਾਸੇ ਖੇਡਾਂ ਲੈਕਚਰਾਰ ਵਿੱਚ ਨਿਰਾਸਾ ਪੈਦਾ ਕਰ ਰਹੀ ਹੈ ਇਸ ਤਰਾ ਖੇਡਾਂ ਦੇ ਲੈਕਚਰਾਰ ਕਿਵੇ ਕੰਮ ਕਰਨਗੇ ਇਹਨਾਂ ਸੀਨੀਅਰ ਲੈਕਚਰਾਰ ਨੇ ਸਰਕਾਰ ਤੋ ਮੰਗ ਕੀਤੀ ਹੈ ਕਿ ਇਹਨਾਂ ਨੂੰ ਹਾਜ਼ਰ ਕਰਵਾਇਆ ਜਾਵੇ ਇਹਨਾਂ ਦੀ ਮਾਨਸਿਕ ਪਰੇਸਾਨੀ ਦੂਰ ਕੀਤੀ ਜਾਵੇ ਇਹਨਾਂ ਲੈਕਚਰਾਰ ਵਿੱਚ ਹਰਚਰਨ ਸਿੰਘ ਸਰਜੀਵਨ ਸਿੰਘ ਬਠਿੰਡਾ ਸਿਮਰਜੀਤ ਬਰਨਾਲਾ ਭੁਪਿੰਦਰ ਸਿੰਘ ਸੰਗਰੂਰ ਰਵਿੰਦਰ ਬਰੇ ਮਹਿੰਦਰ ਕੌਰ ਮਾਨਸਾ ਬਲਵਿੰਦਰ ਕੋਟ ਧਰਮੂ ਪਰਮੋਦ ਬਾਲਾ ਜਸਵੀਰ ਕੌਰ ਤੋ ਇਲਾਵਾ ਹਰਮੇਲ ਮੌੜ ਮਨਦੀਪ ਜੱਸੀ ਨਰਿੰਦਰ ਸਰਮਾ ਬਠਿੰਡਾ ਹਾਜਰ ਸਨ